ਕੋਵਿਡ-19: ਔਕਸਫੋਰਡ ਯੂਨੀਵਰਸਿਟੀ ਵੱਲੋਂ ਬਾਂਦਰਾਂ ‘ਤੇ ਕੀਤੇ ਪ੍ਰੀਖਣਾਂ ਨੇ ਵੈਕਸੀਨ ਛੇਤੀ ਤਿਆਰ ਹੋਣ ਦੀ ਆਸ ਜਗਾਈ

734

ਲੰਡਨ, 16 ਮਈ (ਪੰਜਾਬ ਮੇਲ)- ਆਕਸਫੋਰਡ ਯੂਨੀਵਰਸਿਟੀ ਵੱਲੋਂ ਬਾਂਦਰਾਂ ‘ਤੇ ਕੀਤੇ ਗਏ ਕੋਵਿਡ-19 ਦੇ ਪ੍ਰੀਖਣਾਂ ਨਾਲ ਵੈਕਸੀਨ ਛੇਤੀ ਤਿਆਰ ਹੋਣ ਦੀ ਕੁਝ ਆਸ ਬੱਝਦੀ ਨਜ਼ਰ ਆ ਰਹੀ ਹੈ। ਪ੍ਰੀਖਣਾਂ ‘ਚ ਸ਼ਾਮਲ ਖੋਜੀਆਂ ਨੇ ਕਿਹਾ ਕਿ ਵੈਕਸੀਨ ਨਾਲ ਬਾਂਦਰਾਂ ਦੇ ਇਮਿਊਨ ਸਿਸਟਮ ‘ਤੇ ਅਸਰ ਪਿਆ ਅਤੇ ਵਾਇਰਸ ਨੂੰ ਖ਼ਤਮ ਕਰਨ ‘ਚ ਇਹ ਸਹਾਈ ਰਹੀ ਹੈ। ਵੈਕਸੀਨ ਦੇ ਮਾੜੇ ਅਸਰ ਦਾ ਕੋਈ ਸੰਕੇਤ ਵੀ ਨਜ਼ਰ ਨਹੀਂ ਆਇਆ। ਫੇਫੜਿਆਂ ਨੂੰ ਨੁਕਸਾਨ ਪਹੁੰਚਣ ਤੋਂ ਰੋਕਣ ‘ਚ ਵੀ ਵੈਕਸੀਨ ਅਸਰਦਾਰ ਰਹੀ।