ਕੋਵਿਡ-19: ਉਦਯੋਗਪਤੀਆਂ ਵੱਲੋਂ ਹਜ਼ਾਰਾਂ ਕਰੋੜ ਰੁਪਏ ਦਾਨ

104
Share

* ਅਜ਼ੀਮ ਪ੍ਰੇਮਜੀ ਨੇ ਦਿੱਤੇ 7904 ਕਰੋੜ ਰੁਪਏ
ਨਵੀਂ ਦਿੱਲੀ, 6 ਮਈ (ਪੰਜਾਬ ਮੇਲ)- ਕੋਰੋਨਾ ਕਾਲ ’ਚ ਚਾਰੇ ਪਾਸੇ ਨਿਰਾਸ਼ਾ ਤੇ ਡਰ ਦਾ ਮਾਹੌਲ ਬਣਿਆ ਹੋਇਆ ਹੈ। ਲੋਕ ਆਪਣੀ ਜਾਨ ਤੇ ਜਾਇਦਾਦ ਬਾਰੇ ਚਿੰਤਤ ਹਨ। ਇਸ ਦੇ ਨਾਲ ਹੀ ਮਨੁੱਖਤਾ ਨੂੰ ਬਚਾਉਣ ਲਈ ਦੇਸ਼ ਦੇ ਕਈ ਉਦਯੋਗਪਤੀਆਂ ਨੇ ਖੁੱਲ੍ਹੇ ਦਿਲ ਨਾਲ ਕਰੋੜਾਂ ਰੁਪਏ ਦਾਨ ਕੀਤੇ ਹਨ। ਇਨ੍ਹਾਂ ’ਚ ਅਜ਼ੀਮ ਪ੍ਰੇਮਜੀ, ਮੁਕੇਸ਼ ਅੰਬਾਨੀ ਤੇ ਸ਼ਿਵ ਨਾਦਰ ਦਾ ਨਾਂ ਸਭ ਤੋਂ ਉੱਪਰ ਆਉਂਦਾ ਹੈ। ‘ਹਰੁਣ ਇੰਡੀਆ’ ਦੀ ਰਿਪੋਰਟ ਅਨੁਸਾਰ ਸਾਲ 2020 ’ਚ 90 ਸਭ ਤੋਂ ਵੱਡੇ ਦਾਨੀਆਂ ਨੇ ਕੁਲ 9324 ਕਰੋੜ ਰੁਪਏ ਦਾਨ ਕੀਤੇ।
‘ਇਡੇਲਗਿਵ ਹਰੁਣ ਇੰਡੀਆ ਫਿਲਾਂਥ੍ਰੋਫੀ ਲਿਸਟ 2020’ ’ਚ ਬਿਜ਼ਨੈੱਸ ਇਨਸਾਈਡਰ ਨੇ ਇਨ੍ਹਾਂ ਦਾ ਨਾਂ ਪ੍ਰਕਾਸ਼ਿਤ ਕੀਤਾ। ਇਨ੍ਹਾਂ ਦੀ ਦਾਨ ਦੀ ਰਕਮ ਪਿਛਲੇ 2 ਸਾਲਾਂ ’ਚ ਵੱਧ ਕੇ 100 ਮਿਲੀਅਨ ਤੋਂ ਵੱਧ ਹੋ ਗਈ ਹੈ ਤੇ ਦਾਨ ਕਰਨ ਵਾਲਿਆਂ ਦੀ ਗਿਣਤੀ ਹੁਣ ਵੱਧ ਕੇ 80 ਹੋ ਗਈ ਹੈ। ਇਨ੍ਹਾਂ ਦੀ ਔਸਤ ਉਮਰ 66 ਸਾਲ ਹੈ। ਬਿਪੀ ਬਾਂਸਲ ਫਲਿੱਪਕਾਰਟ ਦੇ ਸਹਿ-ਸੰਸਥਾਪਕ ਹਨ, ਉਹ ਪਹਿਲੇ ਫਿਲਾਂਥ੍ਰੋਫਿਸ਼ਟ ਹਨ, ਜਿਨ੍ਹਾਂ ਦੀ ਉਮਰ 40 ਸਾਲ ਹੈ।
ਅਜ਼ੀਮ ਪ੍ਰੇਮ ਜੀ ਨੇ 7904 ਕਰੋੜ ਰੁਪਏ ਦਾਨ ਕੀਤੇ ਹਨ, ਜੋ ਭਾਰਤ ’ਚ ਦਾਨ ਦੀ ਸਭ ਤੋਂ ਵੱਡੀ ਰਕਮ ਹੈ। ਉਨ੍ਹਾਂ ਨੇ ਸਭ ਤੋਂ ਵੱਧ ਸਿੱਖਿਆ ਲਈ ਦਾਨ ਕੀਤਾ ਹੈ। ਦੂਜੇ ਨੰਬਰ ’ਤੇ ਸ਼ਿਵ ਨਾਦਰ ਦਾ ਨਾਂ ਹੈ। ਉਹ ਐੱਚ. ਸੀ. ਐੱਲ. ਦੇ ਮਾਲਕ ਹਨ। ਉਨ੍ਹਾਂ ਨੇ 795 ਕਰੋੜ ਰੁਪਏ ਦਾਨ ਕੀਤੇ ਹਨ। ਉਨ੍ਹਾਂ ਨੇ ਵੀ ਜ਼ਿਆਦਾਤਰ ਸਿੱਖਿਆ ਦੇ ਖੇਤਰ ’ਚ ਦਾਨ ਕੀਤਾ ਹੈ। ਏਸ਼ੀਆ ਦੇ ਸਭ ਤੋਂ ਵੱਡੇ ਉਦਯੋਗਪਤੀ ਰਿਲਾਇੰਸ ਦੇ ਮਾਲਕ ਮੁਕੇਸ਼ ਅੰਬਾਨੀ ਨੇ 458 ਕਰੋੜ ਰੁਪਏ ਦਾਨ ਕੀਤੇ ਹਨ। ਇਸ ਸੂਚੀ ’ਚ ਮੁਕੇਸ਼ ਅੰਬਾਨੀ ਦਾ ਨਾਂ ਤੀਜੇ ਨੰਬਰ ’ਤੇ ਹੈ।
ਕੁਮਾਰ ਮੰਗਲਮ ਬਿਰਲਾ ਨੇ 276 ਕਰੋੜ ਰੁਪਏ ਦਾਨ ਕੀਤੇ ਹਨ। ਵੇਦਾਂਤ ਗਰੁੱਪ ਦੇ ਮਾਲਕ ਅਨਿਲ ਅਗਰਵਾਲ ਨੇ 215 ਕਰੋੜ ਰੁਪਏ ਦਾਨ ਕੀਤੇ ਹਨ। ਪਿਰਾਮਲ ਐਂਟਰਪ੍ਰਾਈਜ਼ਿਜ਼ ਦੇ ਮਾਲਕ ਅਜੇ ਪਿਰਾਮਲ ਨੇ 196 ਕਰੋੜ ਰੁਪਏ ਦਾਨ ਕੀਤੇ ਹਨ।
ਇਨਫ਼ੋਸਿਸ ਦੇ ਮਾਲਕ ਨੰਦਨ ਨੀਲਕੇਨੀ ਨੇ 159 ਕਰੋੜ ਰੁਪਏ ਦਾਨ ਕੀਤੇ ਹਨ। ਹਿੰਦੂਜਾ ਗਰੁੱਪ ਦੇ ਮਾਲਕ ਹਿੰਦੂਜਾ ਬ੍ਰੈਂਡਰਸਨ ਨੇ 133 ਕਰੋੜ ਦਾਨ ਕੀਤੇ ਹਨ। ਗੌਤਮ ਅਡਾਨੀ ਨੇ 88 ਕਰੋੜ ਰੁਪਏ ਦਾਨ ਕੀਤੇ ਹਨ। ਟੋਰੈਂਟ ਫ਼ਾਰਮਾਸਿਊਟੀਕਲ ਦੇ ਸੁਧਾਰ ਮਹਿਤਾ ਤੇ ਸਮੀਰ ਮਹਿਤਾ ਨੇ 82 ਕਰੋੜ ਰੁਪਏ ਦਾਨ ਕੀਤੇ ਹਨ।

Share