ਕੋਵਿਡ-19: ਇਜ਼ਰਾਈਲ ਵੱਲੋਂ ਭਾਰਤ ਸਮੇਤ 6 ਹੋਰ ਦੇਸ਼ਾਂ ਦੀ ਯਾਤਰਾ ’ਤੇ ਪਾਬੰਦੀ

69
Share

ਯੇਰੂਸ਼ਲਮ, 2 ਮਈ (ਪੰਜਾਬ ਮੇਲ)- ਇਜ਼ਰਾਈਲ ਨੇ ਕੋਵਿਡ-19 ਦੇ ਮਾਮਲਿਆਂ ਵਿਚ ਤੇਜ਼ੀ ਨਾਲ ਵਾਧੇ ਦਾ ਹਵਾਲਾ ਦਿੰਦੇ ਹੋਏ ਆਪਣੇ ਨਾਗਰਿਕਾਂ ਦੇ ਭਾਰਤ ਸਮੇਤ 6 ਹੋਰ ਦੇਸ਼ਾਂ ਦੀ ਯਾਤਰਾ ਕਰਨ ’ਤੇ ਪਾਬੰਦੀ ਲਗਾ ਦਿੱਤੀ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦਫਤਰ ਅਤੇ ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਜਾਰੀ ਸੰਯੁਕਤ ਪ੍ਰੈੱਸ ਬਿਆਨ ਵਿਚ ਕਿਹਾ ਕਿ ਇਜ਼ਰਾਇਲੀ ਨਾਗਿਰਕਾਂ ਨੂੰ ਯੂਕਰੇਨ, ਬ੍ਰਾਜ਼ੀਲ, ਇਥੋਪੀਆ, ਦੱਖਣੀ ਅਫਰੀਕਾ, ਭਾਰਤ, ਮੈਕਸੀਕੋ ਅਤੇ ਤੁਰਕੀ ਦੀ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਇਹ ਆਦੇਸ਼ 3 ਮਈ ਤੋਂ ਲਾਗੂ ਹੋ ਗਿਆ ਹੈ ਅਤੇ 16 ਮਈ ਤੱਕ ਪ੍ਰਭਾਵੀ ਰਹੇਗਾ। ਪ੍ਰੈੱਸ ਬਿਆਨ ’ਚ ਕਿਹਾ ਗਿਆ ਹੈ ਕਿ ਫਿਲਹਾਲ ਗੈਰ ਇਜ਼ਰਾਇਲੀ ਨਾਗਰਿਕ ਇਨ੍ਹਾਂ ਦੇਸ਼ਾਂ ਦੀ ਯਾਤਰਾ ਕਰ ਸਕਣਗੇ, ਬਸ਼ਰਤੇ ਉਨ੍ਹਾਂ ਦੀ ਇਨ੍ਹਾਂ ਦੇਸ਼ਾਂ ਵਿਚ ਸਥਾਈ ਤੌਰ ’ਤੇ ਰਹਿਣ ਦੀ ਯੋਜਨਾ ਹੋਵੇ। ਇਹ ਆਦੇਸ਼ ਉਨ੍ਹਾਂ ਲੋਕਾਂ ’ਤੇ ਲਾਗੂ ਨਹੀਂ ਹੋਵੇਗਾ, ਜੋ ਜਹਾਜ਼ ਦੇ ਇੰਤਜ਼ਾਰ ’ਚ ਇਨ੍ਹਾਂ ਦੇਸ਼ਾਂ ਵਿਚੋਂ ਕਿਸੇ ਵਿਚ ਵੀ ਹਵਾਈ ਅੱਡਿਆਂ ’ਤੇ 12 ਘੰਟੇ ਤੱਕ ਰੁਕੇ ਹੋਣ। ਇਜ਼ਰਾਇਲੀ ਸਰਕਾਰ ਨੇ ਸਿਹਤ ਅਤੇ ਅੰਦਰੂਨੀ ਮਾਮਲਿਆਂ ਦੇ ਮੰਤਰੀ ਨੂੰ ਅਪੀਲ ਕਮੇਟੀ ਦੀ ਅਗਵਾਈ ਕਰਨ ਅਤੇ ਵਿਸ਼ੇਸ਼ ਮਾਮਲਿਆਂ ਦੀ ਸਮੀਖਿਆ ਕਰਨ ਲਈ ਪ੍ਰਤੀਨਿਧੀ ਨਿਯੁਕਤ ਕਰਨ ਦਾ ਵੀ ਅਧਿਕਾਰ ਦਿੱਤਾ ਹੈ।¿;
ਸਥਾਨਕ ਮੀਡੀਆ ਖ਼ਬਰਾਂ ਮੁਤਾਬਕ, ਸਿਹਤ ਮੰਤਰਾਲੇ ਨੇ ਪ੍ਰਸਤਾਵ ਦਿੱਤਾ ਹੈ ਕਿ ਇਨ੍ਹਾਂ ਸੱਤ ਦੇਸ਼ਾਂ ਵਿਚੋਂ ਪਰਤਣ ਵਾਲੇ ਵਿਅਕਤੀ ਦੋ ਹਫ਼ਤਿਆਂ ਲਈ ਲਾਜ਼ਮੀ ਤੌਰ ’ਤੇ ਇਕਾਂਤਵਾਸ ’ਚ ਰੱਖਿਆ ਜਾਵੇ, ਭਾਵੇਂ ਉਨ੍ਹਾਂ ਨੂੰ ਐਂਟੀ ਕੋਵਿਡ-19 ਟੀਕੇ ਲਗਾਇਆ ਗਿਆ ਹੋਵੇ ਜਾਂ ਉਹ ਇਸ ਮਹਾਮਾਰੀ ਤੋਂ ਉਭਰ ਚੁੱਕੇ ਹਨ। ਮੰਤਰਾਲੇ ਨੇ ਕਿਹਾ ਕਿ ਜਿਹੜਾ ਕੋਵਿਡ-19 ਜਾਂਚ ਰਿਪੋਰਟ ’ਚ ਦੋ ਵਾਰ ਪੀੜਤ ਪਾਇਆ ਗਿਆ ਹੋਵੇ, ਉਸ ਨੂੰ ਵੀ 10 ਦਿਨ ਲਈ ਇਕਾਂਤਵਾਸ ਵਿਚ ਰਹਿਣਾ ਹੋਵੇਗਾ। ਇਹ ਪਾਬੰਦੀਆਂ 3 ਮਈ ਤੋਂ ਲਾਗੂ ਹੋ ਸਕਦੀਆਂ ਹਨ।

Share