ਕੋਵਿਡ-19 ਇਕ ਨਹੀਂ, ਬਲਕਿ 6 ਤਰ੍ਹਾਂ ਦਾ: ਰਿਸਰਚ ‘ਚ ਹੋਇਆ ਖੁਲਾਸਾ

656
Share

ਲੰਡਨ, 18 ਜੁਲਾਈ (ਪੰਜਾਬ ਮੇਲ)- ਕੋਰੋਨਾਵਾਇਰਸ ਬਾਰੇ ਇਕ ਰਿਸਰਚ ‘ਚ ਪਤਾ ਲੱਗਾ ਹੈ ਕਿ ਇਸ ਨਾਲ ਹੋਣ ਵਾਲਾ ਕੋਵਿਡ-19 ਇਕ ਨਹੀਂ ਬਲਕਿ 6 ਤਰ੍ਹਾਂ ਦਾ ਹੁੰਦਾ ਹੈ ਅਤੇ ਹਰ ਕਿਸੇ ਦੇ ਖਾਸ ਲੱਛਣ ਹੁੰਦੇ ਹਨ। ਇਸ ਦੇ ਆਧਾਰ ‘ਤੇ ਇਹ ਤੈਅ ਕੀਤਾ ਜਾ ਸਕਦਾ ਹੈ ਕਿ ਕਿਸ ਮਰੀਜ਼ ਨੂੰ ਵਾਇਰਸ ਤੋਂ ਕਿੰਨਾ ਖਤਰਾ ਹੈ ਅਤੇ ਉਸ ਨੂੰ ਕੀ ਇਲਾਜ ਦਿੱਤਾ ਜਾਣਾ ਚਾਹੀਦਾ। ਲੰਡਨ ਦੇ ਕਿੰਗਸ ਕਾਲਜ ਦੇ ‘ਕੋਵਿਡ ਸਿੰਪਟਮ ਐਪ’ ਦੀ ਮਦਦ ਨਾਲ ਇਹ ਤੈਅ ਕਰਨ ਦਾ ਤਰੀਕਾ ਕੱਢਿਆ ਹੈ ਕਿ ਕਿਹੜੇ ਮਰੀਜ਼ਾਂ ਨੂੰ ਹਸਪਤਾਲ ‘ਚ ਦਾਖਲ ਕਰਨ ਦੀ ਜ਼ਰੂਰਤ ਪੈ ਸਕਦੀ ਹੈ। ਇਸ ਸਟੱਡੀ ਨੂੰ ਅਜੇ ਪੀਅਰ ਰੀਵਿਊ ਕੀਤਾ ਜਾਣਾ ਬਾਕੀ ਹੈ।
ਮਾਹਿਰਾਂ ਦਾ ਆਖਣਾ ਹੈ ਕਿ ਇਸ ਦੀ ਮਦਦ ਨਾਲ ਅਜਿਹੇ ਲੋਕਾਂ ਦਾ ਇਲਾਜ ਬਿਹਤਰ ਹੋ ਸਕਦਾ ਹੈ, ਜਿਨ੍ਹਾਂ ਨੂੰ ਜ਼ਿਆਦਾ ਖਤਰਾ ਹੋਵੇ ਅਤੇ ਦੂਜੀ ਵੇਵ ਆਉਣ ਦੀ ਸਥਿਤੀ ‘ਚ ਇਨਫੈਕਸ਼ਨ ਦਾ ਸ਼ਿਕਾਰ ਬਣਨ ਦੀ ਸੰਭਾਵਨਾ ਹੈ। ਲਗਾਤਾਰ ਖਾਂਸੀ, ਬੁਖਾਰ ਹੋਣ ਜਾਂ ਸੁੰਗਣ ਸ਼ਕਤੀ ਖਤਮ ਹੋਣ ਤੋਂ ਇਲਾਵਾ ਸਿਰ ਦਰਦ ਅਤੇ ਡਾਇਰੀਆ ਵੀ ਇਸ ਦੇ ਲੱਛਣ ਹਨ।
ਇਸ ਦੇ ਲਈ ਉਨ੍ਹਾਂ ਨੇ ਅਮਰੀਕਾ ਅਤੇ ਬ੍ਰਿਟੇਨ ਦੇ 1600 ਮਰੀਜ਼ਾਂ ਦਾ ਮਾਰਚ ਅਤੇ ਅਪ੍ਰੈਲ ਦਾ ਡਾਟਾ ਇਕੱਠਾ ਕੀਤਾ। ਇਸ ਤੋਂ ਬਾਅਦ ਪਾਇਆ ਗਿਆ ਕਿ 6 ਅਲੱਗ-ਅਲੱਗ ਕੋਵਿਡ-19 ਕਾਰਨ 6 ਅਲੱਗ-ਅਲੱਗ ਲੱਛਣ ਹੁੰਦੇ ਹਨ। ਇਹ ਹੌਲੀ-ਹੌਲੀ ਗੰਭੀਰ ਹੋ ਜਾਂਦੇ ਹਨ। ਇਕ ਵਿਚ ਬੁਖਾਰ ਨਹੀਂ ਹੁੰਦਾ, ਇਕ ਵਿਚ ਬੁਖਾਰ ਹੁੰਦਾ ਹੈ ਅਤੇ ਇਕ ਵਿਚ ਬੁਖਾਰ ਤੋਂ ਬਾਅਦ ਡਾਇਰੀਆ। ਇਸ ਤੋਂ ਇਲਾਵਾ ਥਕਾਵਟ, ਕੰਫਿਊਜ਼ਨ ਅਤੇ ਢਿੱਡ-ਸਾਹ ਨਾਲ ਜੁੜੀਆਂ ਸੱਮਸਿਆਵਾਂ ਵੀ ਅਲੱਗ-ਅਲੱਗ ਕਾਰਨਾਂ ਕਾਰਨ ਹੁੰਦੇ ਹਨ। ਟੀਮ ਦਾ ਆਖਣਾ ਹੈ ਕਿ ਜ਼ਿਆਦਾ ਉਮਰ ਦੇ ਲੋਕਾਂ, ਵਧੇ ਹੋਏ ਭਾਰ ਅਤੇ ਕਿਸੇ ਹੋਰ ਬੀਮਾਰੀ ਤੋਂ ਪਰੇਸ਼ਾਨ ਹੋਣ।
ਟੀਮ ਨੇ ਇਕ ਮਾਡਲ ਤਿਆਰ ਕੀਤਾ ਹੈ, ਜਿਸ ਦੇ ਆਧਾਰ ‘ਤੇ ਇਹ ਸਮਝਿਆ ਜਾ ਸਕਦਾ ਹੈ ਕਿ ਕਿਸ ਕੈਟੇਗਰੀ ਵਿਚ ਮਰੀਜ਼ ਆਉਂਦਾ ਹੈ। ਇਸ ਨਾਲ ਉਨ੍ਹਾਂ ਦੀ ਉਮਰ, ਲਿੰਗ, ਬਾਡੀ ਮਾਸ ਇੰਡੈਕਸ ਅਤੇ ਪਹਿਲਾਂ ਦੀਆਂ ਬੀਮਾਰੀਆਂ ਦੇ ਆਧਾਰ ‘ਤੇ ਇਹ ਫੈਸਲਾ ਕੀਤਾ ਜਾ ਸਕਦਾ ਹੈ ਕਿ ਉਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਨਾ ਹੈ ਜਾਂ ਨਹੀਂ। ਇਸ ਦੀ ਮਦਦ ਨਾਲ ਇਸ ਗੱਲ ਦੀ ਵੀ ਵਾਰਨਿੰਗ ਦਿੱਤੀ ਜਾ ਸਕਦੀ ਹੈ ਕਿ ਕਿਸੇ ਨੂੰ ਇੰਟੇਸਿਵ ਕੇਅਰ ਦੀ ਜ਼ਰੂਰਤ ਪੈ ਸਕਦੀ ਹੈ।


Share