ਕੋਵਿਡ-19: ਆਸਟ੍ਰੇਲੀਆ ਤੋਂ ਬਾਅਦ 5 ਹੋਰ ਦੇਸ਼ਾਂ ਵੱਲੋਂ ਭਾਰਤੀ ਵੈਕਸੀਨ ਨੂੰ ਮਾਨਤਾ

306
Share

ਨਵੀਂ ਦਿੱਲੀ, 1 ਨਵੰਬਰ (ਪੰਜਾਬ ਮੇਲ)- ਆਸਟਰੇਲੀਆ ਵਲੋਂ ਕੋਵੈਕਸੀਨ ਨੂੰ ਮਾਨਤਾ ਦੇਣ ਤੋਂ ਬਾਅਦ ਪੰਜ ਹੋਰ ਦੇਸ਼ ਭਾਰਤ ਨਾਲ ਕੋਵਿਡ ਟੀਕਾਕਰਨ ਸਰਟੀਫਿਕੇਟ ਨੂੰ ਸਾਂਝੀ ਮਾਨਤਾ ਦੇਣ ਲਈ ਸਹਿਮਤ ਹੋ ਗਏ ਹਨ। ਭਾਰਤ ਨੂੰ ਸਾਂਝੀ ਮਾਨਤਾ ਦੇਣ ਵਾਲਿਆਂ ਵਿਚ ਐਸਤੋਨੀਆ, ਕਿਰਗਿਜ਼ਸਤਾਨ, ਫਲਸਤੀਨ, ਮਾਰੀਸ਼ਸ਼ ਅਤੇ ਮੰਗੋਲੀਆ ਸ਼ਾਮਲ ਹਨ। ਇਸ ਤੋਂ ਇਲਾਵਾ ਭਾਰਤ ਸਰਕਾਰ ਕੈਨੇਡਾ, ਮਲੇਸ਼ੀਆ, ਫਿਲੀਪੀਨਜ਼, ਥਾਈਲੈਂਡ, ਸਿੰਗਾਪੁਰ, ਕੰਬੋਡੀਆ ਅਤੇ ਖਾੜੀ ਦੇਸ਼ਾਂ ਤੋਂ ਸਾਂਝੀ ਮਾਨਤਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਦੂਜੇ ਪਾਸੇ ਡਬਲਯੂ.ਐੱਚ.ਓ. ਨੇ ਅਜੇ ਤੱਕ ਕੋਵੈਕਸੀਨ ਨੂੰ ਮਨਜ਼ੂਰੀ ਨਹੀਂ ਦਿੱਤੀ। ਉਸ ਦਾ ਤਕਨੀਕੀ ਸਲਾਹਕਾਰ ਗਰੁੱਪ ਇਸ ਸਬੰਧੀ 3 ਨਵੰਬਰ ਨੂੰ ਮੀਟਿੰਗ ਕਰੇਗਾ।

Share