ਕੋਵਿਡ-19: ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਭਾਰਤ ’ਚੋਂ ਜਲਦੀ ਤੋਂ ਨਿਕਲਣ ਦੀ ਸਲਾਹ

143
Share

ਅਮਰੀਕਾ ਨੇ ਭਾਰਤ ਨੂੰ ਲੈਵਲ 4 ਯਾਤਰਾ ਐਡਵਾਈਜ਼ਰੀ ’ਚ ਰੱਖਿਆ
ਵਾਸ਼ਿੰਗਟਨ, 30 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਭਾਰਤ ਦੀ ਯਾਤਰਾ ਨਾ ਕਰਨ ਜਾਂ ਜਿੰਨੀ ਜਲਦੀ ਹੋ ਸਕੇ ਉਹ ਭਾਰਤ ਵਿਚੋਂ ਨਿਕਲ ਜਾਣ। ਅਮਰੀਕਾ ਨੇ ਕਿਹਾ ਕਿ ਭਾਰਤ ਵਿੱਚ ਕਰੋਨਾ ਦੀ ਦੂਜੀ ਲਹਿਰ ਤੇਜ਼ੀ ਨਾਲ ਫੈਲ ਰਹੀ ਹੈ ਤੇ ਉਥੇ ਇਲਾਜ ਦੇ ਵਸੀਲੇ ਵੀ ਸੀਮਤ ਹਨ। ਲਿਹਾਜ਼ਾ ਅਮਰੀਕੀ ਨਾਗਰਿਕ ਜੇ ਉਥੇ ਰਹੇ ਤਾਂ ਉਨ੍ਹਾਂ ਲਈ ਖਤਰਾ ਪੈਦਾ ਹੋ ਸਕਦਾ ਹੈ। ਅਮਰੀਕਾ ਨੇ ਭਾਰਤ ਨੂੰ ਲੈਵਲ 4 ਯਾਤਰਾ ਐਡਵਾਈਜ਼ਰੀ ’ਚ ਰੱਖਿਆ ਹੈ। ਵਿਦੇਸ਼ ਵਿਭਾਗ ਨੇ ਭਾਰਤ ਵਿਚਲੇ ਆਪਣੇ ਦੂਤਾਵਾਸ ਵਿੱਚ ਕੰਮ ਕਰਦੇ ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਦੀ ਮਰਜ਼ੀ ਮੁਤਾਬਕ ਉਥੋਂ ਨਿਕਲਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਦਿੱਲੀ ਸਥਿਤ ਅਮਰੀਕੀ ਅੰਬੈਸੀ ਤੇ ਚੇਨੱਈ, ਹੈਦਰਾਬਾਦ, ਕੋਲਕਾਤਾ ਤੇ ਮੁੰਬਈ ਵਿਚਲੇ ਕੌਂਸੁਲੇਟ ਜਨਰਲ ਖੁੱਲ੍ਹੇ ਰਹਿਣਗੇ ਤੇ ਆਮ ਵਾਂਗ ਸੇਵਾਵਾਂ ਮੁਹੱਈਆ ਕਰਵਾਉਣਗੇ।

Share