ਕੋਵਿਡ-19 : ਅਮਰੀਕਾ ਵਿੱਚ 24 ਘੰਟੇ ‘ਚ 25 ਹਜ਼ਾਰ 540 ਨਵੇਂ ਮਾਮਲੇ ਆਏ ਸਾਹਮਣੇ

695
Share

ਵਾਸ਼ਿੰਗਟਨ, 15 ਜੂਨ (ਪੰਜਾਬ ਮੇਲ)- ਅਮਰੀਕਾ ਵਿੱਚ 24 ਘੰਟੇ ‘ਚ ਕੋਰੋਨਾ ਵਾਇਰਸ (ਕੋਵਿਡ-19) ਦੇ 25 ਹਜ਼ਾਰ 540 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਮਰੀਜ਼ਾਂ ਦੀ ਗਿਣਤੀ ਵਧ ਕੇ 20 ਲੱਖ 74 ਹਜ਼ਾਰ 526 ਹੋ ਗਈ ਹੈ। ਜੌਨਸ ਹਾਪਕਿਨਸ ਯੂਨੀਵਰਸਿਟੀ ਵੱਲੋਂ ਜਾਰੀ ਅੰਕੜਿਆਂ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ।

ਇੱਕ ਰਿਪੋਰਟ ਮੁਤਾਬਕ ਅਮਰੀਕਾ ਵਿੱਚ 24 ਘੰਟੇ ਵਿੱਚ ਕੋਰੋਨਾ ਨਾਲ 767 ਲੋਕਾਂ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵਧ ਕੇ 1 ਲੱਖ 15 ਹਜ਼ਾਰ 436 ਹੋ ਗਈ ਹੈ। ਯੂਨੀਵਰਸਿਟੀ ਦੇ ਮੁਤਾਬਕ ਅਮਰੀਕਾ ਵਿੱਚ ਹੁਣ ਤੱਕ 5 ਲੱਖ 56 ਹਜ਼ਾਰ 606 ਮਰੀਜ਼ ਪੂਰੀ ਤਰ•ਾਂ ਠੀਕ ਹੋ ਚੁੱਕੇ ਹਨ। ਦੱਸ ਦੇਈਏ ਕਿ ਦੁਨੀਆ ਭਰ ਵਿੱਚ ਹੁਣ ਤੱਕ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 78.24 ਲੱਖ ਤੋਂ ਟੱਪ ਚੁੱਕੀ ਹੈ। ਸਾਢੇ 4 ਲੱਖ ਤੋਂ ਵੱਧ ਲੋਕਾਂ ਦੀ ਇਸ ਬਿਮਾਰੀ ਕਾਰਨ ਮੌਤ ਹੋ ਚੁੱਕੀ ਹੈ। ਅਮਰੀਕਾ ਦੀ ਜੌਨ ਹਾਪਕਿਨਸ ਯੂਨੀਵਰਸਿਟੀ ਦੇ ਵਿਗਿਆਨ ਅਤੇ ਇੰਜੀਨੀਅਰਿੰਗ ਕੇਂਦਰ (ਸੀਐਸਐਸਈ) ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਮੁਤਾਬਕ ਦੁਨੀਆ ਭਰ ਵਿੱਚ ਹੁਣ ਤੱਕ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 78 ਲੱਖ 24 ਹਜ਼ਾਰ 985 ਤੱਕ ਪਹੁੰਚ ਚੁੱਕੀ ਹੈ ਅਤੇ 4 ਲੱਖ 30 ਹਜ਼ਾਰ 766 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਵਿਡ-19 ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਣ ਮਾਮਲੇ ਵਿੱਚ ਅਮਰੀਕਾ ਵਿਸ਼ਵ ਭਰ ਵਿੱਚ ਪਹਿਲੇ ਅਤੇ ਬ੍ਰਾਜ਼ੀਲ ਦੂਜੇ, ਰੂਸ ਤੀਜੇ ਅਤੇ ਭਾਰਤ ਚੌਥੇ ਸਥਾਨ ‘ਤੇ ਹੈ।


Share