ਵਾਸ਼ਿੰਗਟਨ, 22 ਮਈ (ਪੰਜਾਬ ਮੇਲ)- ਕੋਵਿਡ-19 ਮਹਾਮਾਰੀ ਦਾ ਕਹਿਰ ਦੁਨੀਆ ਭਰ ਵਿਚ ਜਾਰੀ ਹੈ। ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 3 ਲੱਖ 34 ਹਜ਼ਾਰ ਤੋਂ ਵਧੇਰੇ ਹੋ ਗਈ ਹੈ। ਜਦਕਿ ਇਨਫੈਕਟਿਡਾਂ ਦੀ ਗਿਣਤੀ 52 ਲੱਖ ਦੇ ਕਰੀਬ ਪਹੁੰਚ ਗਈ ਹੈ। ਦੁਨੀਆ ਭਰ ਵਿਚ 29 ਲੱਖ 81 ਹਜ਼ਾਰ ਤੋਂ ਵਧੇਰੇ ਲੋਕ ਠੀਕ ਵੀ ਹੋਏ ਹਨ। ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਵਿਚ ਮ੍ਰਿਤਕਾਂ ਦੀ ਗਿਣਤੀ 96 ਹਜ਼ਾਰ ਦਾ ਅੰਕੜਾ ਪਾਰ ਕਰ ਚੁੱਕੀ ਹੈ।ਚਿੰਤਾ ਦੀ ਗੱਲ ਇਹ ਹੈ ਕਿ ਹਾਲੇ ਤੱਕ ਇਸ ਵਾਇਰਸ ਦੇ ਇਲਾਜ ਦਾ ਕੋਈ ਟੀਕਾ ਜਾਂ ਦਵਾਈ ਨਹੀਂ ਮਿਲ ਸਕੀ ਹੈ।
ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਉਸ ਨੇ 8 ਤੋਂ 17 ਸਾਲ ਦੀ ਉਮਰ ਦੇ ਬੱਚਿਆਂ ਦੇ ਲਈ ਕੋਵਿਡ-19 ਗਾਈਡ ਤਿਆਰ ਕੀਤੀ ਹੈ। ਇਸ ਦਾ ਉੇਦੇਸ਼ ਬੱਚਿਆਂ ਨੂੰ ਕੋਰੋਨਾ ਨਾਲ ਸਬੰਧਤ ਵਿਗਿਆਨ ਅਤੇ ਸਮਾਜਿਕ ਵਿਗਿਆਨ ਦੇ ਪਹਿਲੂਆਂ ਨੂੰ ਲੈ ਕੇ ਜਾਗਰੂਕਤਾ ਵਧਾਉਣਾ ਹੈ।
ਅਮਰੀਕਾ ਵੱਲੋਂ ਮੈਡੀਕਲ ਮਦਦ ਦੇਰੂਪ ਵਿਚ ਭੇਜੇ ਗਏ 50 ਵੈਂਟੀਲੇਟਰ ਦੀ ਪਹਿਲੀ ਖੇਪ ਰੂਸ ਪਹੁੰਚ ਗਈ ਹੈ। ਇੱਥੇ ਦੱਸ ਦਈਏ ਕਿ ਅਮਰੀਕਾ 100 ਫੀਸਦੀ ਆਪਣੇ ਖਰਚੇ ‘ਤੇ ਅਜਿਹੇ 200 ਵੈਂਟੀਲੇਟਰ ਦੇਵੇਗਾ ਜਿਹਨਾਂ ਦੀ ਲਾਗਤ ਕਰੀਬ 56 ਲੱਖ ਰੁਪਏ ਹੈ।