ਕੋਵਿਡ-19 : ਅਮਰੀਕਾ ‘ਚ ਤੇਜ਼ੀ ਨਾਲ ਵੱਧ ਰਹੇ ਮਾਮਲੇ

711
Share

ਨਿਊਯਾਰਕ, 26 ਜੂਨ (ਪੰਜਾਬ ਮੇਲ)- ਅਮਰੀਕਾ ਵਿੱਚ ਕੋਵਿਡ-19 ਕਾਰਨ ਹਾਲਾਤ ਚਿੰਤਾਜਨਕ ਬਣੇ ਹੋਏ ਹਨ। ਆਉਣ ਵਾਲੇ ਹਫ਼ਤਿਆਂ ਵਿੱਚ ਮਰੀਜ਼ ਹੋਰ ਤੇਜ਼ੀ ਨਾਲ ਵਧਣਗੇ ਤੇ ਵਾਇਰਸ ‘ਤੇ ਕੋਈ ਕੰਟਰੋਲ ਹੁੰਦਾ ਨਹੀਂ ਦਿਖਾਈ ਦੇ ਰਿਹਾ। ਵਾਈਟ ਹਾਊਸ ਕੋਵਿਡ-19 ਟਾਸਕ ਫੋਰਸ ਦੇ ਡਾ. ਐਂਥਨੀ ਫ਼ੌਸੀ ਨੇ ਇਹ ਦਾਅਵਾ ਕਰਦੇ ਹੋਏ ਕਿਹਾ ਹੈ ਕਿ ਅਗਲੇ ਕੁਝ ਹਫ਼ਤੇ ਬੇਹੱਦ ਗੰਭੀਰ ਹਨ। ਡਾ. ਫੌਸੀ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਰਚੂਅਲ ਸੰਬੋਧਨ ਤੋਂ ਪਹਿਲਾਂ ਲੋਕਾਂ ਨੂੰ ਭੀੜ ‘ਚ ਨਾ ਜਾਣ ਅਤੇ ਮਾਸਕ ਜ਼ਰੂਰ ਪਾਉਣ ਦੀ ਅਪੀਲ ਕੀਤੀ। ਅਮਰੀਕੀ ਕਾਂਗਰਸ ਦੇ ਸਾਹਮਣੇ ਡਾਕਟਰ ਫੌਸੀ ਨੇ ਕਿਹਾ ਕਿ ਲੋਕ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦੀ ਧੜੱਲੇ ਨਾਲ ਅਣਦੇਖੀ ਕਰ ਰਹੇ ਹਨ। ਜਾਂਓ ਅਤੇ ਲੋਕਾਂ ਦੀ ਟ੍ਰੇਸਿੰਗ ਲਈ ਬਿਨਾਂ ਕਿਸੇ ਪੁਖਤਾ ਤਿਆਰੀ ਦੇ ਸੂਬਿਆਂ ਨੂੰ ਖੋਲ•ਣੇ ਦੇ ਫ਼ੈਸਲੇ ਨਾਲ ਵੀ ਹਾਲਾਤ ਹੋਰ ਵਿਗੜਨਗੇ। ਉਨ•ਾਂ ਨੇ ਨਾਲ ਹੀ ਟਰੰਪ ਦੇ ਉਸ ਦਾਅਵੇ ਨੂੰ ਖਾਰਜ ਕਰ ਦਿੱਤਾ, ਜਿਸ ਵਿੱਚ ਜਾਂਚ ਘੱਟ ਕਰਨ ਦੀ ਗੱਲ ਕਹੀ ਗਈ ਸੀ।

ਡਾ. ਫੌਸੀ ਨੇ ਕਿਹਾ ਕਿ ਉਨ•ਾਂ ਨੂੰ ਜਾਂਚ ਘੱਟ ਕਰਨ ਲਈ ਨਹੀਂ ਕਿਹਾ ਗਿਆ ਹੈ ਅਤੇ ਉਹ ਅਜਿਹਾ ਕਰਨਗੇ ਵੀ ਨਹੀਂ। ਉਹ ਜ਼ਿਆਦਾ ਤੋਂ ਜ਼ਿਆਦਾ ਜਾਂਚ ਕਰਦੇ ਰਹਿਣਗੇ ਤਾਂ ਜੋ ਇਕ-ਇੱਕ ਮਰੀਜ਼ ਦਾ ਪਤਾ ਲਾਇਆ ਜਾ ਸਕੇ ਅਤੇ ਵਾਇਰਸ ਨੂੰ ਜੜ• ਤੋਂ ਖ਼ਤਮ ਕੀਤਾ ਜਾ ਸਕੇ। ਹਾਲਾਂਕਿ ਉਨ•ਾਂ ਨੇ ਕਿਹਾ ਕਿ ਅਜੇ ਵਾਇਰਸ ‘ਤੇ ਕੋਈ ਕੰਟਰੋਲ ਨਹੀਂ ਹੈ। ਜੌਨ ਹਾਪਕਿੰਸ ਯੂਨੀਵਰਸਿਟੀ ਦੇ ਮੁਤਾਬਕ ਅਮਰੀਕਾ ਵਿੱਚ ਲਗਭਗ 23 ਲੱਖ ਮਰੀਜ਼ ਹਨ ਅਤੇ 1.20 ਲੱਖ ਲੋਕਾਂ ਦੀ ਇਸ ਮਹਾਂਮਾਰੀ ਕਾਰਨ ਜਾਨ ਗਈ ਹੈ।


Share