ਕੋਵਿਡ ਵੈਕਸੀਨ ਪ੍ਰਭਾਵਿਤ ਹੋਣ ਦੇ ਖਤਰੇ ਨੂੰ 50 ਤੋਂ 60 ਫੀਸਦੀ ਤੱਕ ਹੀ ਰੋਕ ਸਕਦੀ ਹੈ : ਡਾ. ਫਾਓਚੀ

265
Share

ਵਾਸ਼ਿੰਗਟਨ, 9 ਅਗਸਤ (ਪੰਜਾਬ ਮੇਲ)- ਅਮਰੀਕਾ ਦੇ ਸੀਨੀਅਰ ਕੋਰੋਨਾ ਮਾਹਿਰ ਅਤੇ ਵ੍ਹਾਈਟ ਹਾਊਸ ਕੋਰੋਨਾਵਾਇਰਸ ਟਾਸਕ ਫੋਰਸ ਦੇ ਮੈਂਬਰ ਡਾਕਟਰ ਐਂਥਨੀ ਫਾਓਚੀ ਨੇ ਕਿਹਾ ਹੈ ਕਿ ਕੋਰੋਨਾ ਵੈਕਸੀਨ ਪ੍ਰਭਾਵਿਤ ਹੋਣ ਦੇ ਖਤਰੇ ਨੂੰ ਸਿਰਫ 50 ਤੋਂ 60 ਫੀਸਦੀ ਤੱਕ ਹੀ ਰੋਕ ਸਕਦੀ ਹੈ ਇਸ ਦਾ ਮਤਲਬ ਇਹ ਹੋਇਆ ਕਿ ਜਨਤਕ ਸਿਹਤ ਦੇ ਉਪਾਅ ਦੀ ਜ਼ਰੂਰਤ ਉਦੋਂ ਵੀ ਬਣੀ ਰਹੇਗੀ। ਜੇਕਰ ਮਹਾਮਾਰੀ ਨੂੰ ਕੰਟਰੋਲ ਕਰਨਾ ਹੈ ਤਾਂ ਇਹ ਜ਼ਰੂਰੀ ਹੋਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਹੁਣ ਇਹ ਨਹੀਂ ਪਤਾ ਹੈ ਕਿ ਇਹ ਕਿੰਨਾ ਪ੍ਰਭਾਵੀ ਹੋਵੇਗਾ।
ਅਮਰੀਕਾ ਕੋਰੋਨਾਵਾਇਰਸ ਤੋਂ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਦੇਸ਼ ਹੈ। ਅਮਰੀਕਾ ਵਿਚ ਕੋਰੋਨਾ ਦੇ ਮਾਮਲੇ 50 ਲੱਖ ਤੋਂ ਜ਼ਿਆਦਾ ਹਨ। ਉਥੇ ਮਰਨ ਵਾਲਿਆਂ ਦੀ ਗਿਣਤੀ ਵੀ 1.60 ਲੱਖ ਤੋਂ ਜ਼ਿਆਦਾ ਹੋ ਗਈ ਹੈ। ਇਸ ਤੋਂ ਇਕ ਦਿਨ ਪਹਿਲਾਂ ਫਾਓਚੀ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਧਮਕੀ ਦਿੱਤੀ ਜਾ ਰਹੀ ਹੈ ਅਤੇ ਉਨ੍ਹਾਂ ਦੀਆਂ ਧੀਆਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ, ਕਿਉਂਕਿ ਉਨ੍ਹਾਂ ਨੇ ਅਮਰੀਕਾ ਵਿਚ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਕੀ ਕੀਤਾ ਜਾ ਰਿਹਾ ਹੈ ਉਸ ‘ਤੇ ਜਨਤਕ ਰੂਪ ਤੋਂ ਆਪਣੀ ਗੱਲ ਰੱਖੀ ਹੈ। ਉਨ੍ਹਾਂ ਨੇ ਸੀ.ਐੱਨ.ਐੱਨ. ਨਾਲ ਗੱਲਬਾਤ ਵਿਚ ਕਿਹਾ ਕਿ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀ ਧਮਕੀ, ਮੇਰੀਆਂ ਧੀਆਂ ਨੂੰ ਇਸ ਕਦਰ ਪਰੇਸ਼ਾਨ ਕਰਨਾ ਕਿ ਮੈਨੂੰ ਆਪਣੇ ਲਈ ਸੁਰੱਖਿਆ ਕਰਮੀ ਰੱਖਣੇ ਪਏ, ਇਹ ਤਾਂ ਆਪਣੇ ਆਪ ਵਿਚ ਹੀ ਕਮਾਲ ਦੀ ਗੱਲ ਹੈ। ਕੋਰੋਨਾ ਮਹਾਮਾਰੀ ਦੌਰਾਨ ਡਾਕਟਰ ਐਂਥਨੀ ਫਾਓਚੀ ਦਾ ਚਿਹਰਾ ਘਰ-ਘਰ ਵਿਚ ਪਛਾਣਿਆ ਜਾਣ ਲੱਗਾ ਹੈ ਅਤੇ ਕਈ ਵਾਰ ਉਨ੍ਹਾਂ ਨੇ ਕੋਰੋਨਾ ਦੇ ਮਾਮਲੇ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਆਪਣੀ ਅਸਹਿਮਤੀ ਨੂੰ ਜਨਤਕ ਕੀਤਾ ਸੀ।


Share