ਕੋਵਿਡ-ਰੋਕੂ ਟੀਕੇ ਦੀ ਬੂਸਟਰ ਖੁਰਾਕ ‘ਓਮੀਕ੍ਰੋਨ’ ਵਿਰੁੱਧ ਦੇ ਸਕਦੀ ਹੈ ਅਸਰਦਾਰ ਸੁਰੱਖਿਆ : ਅਧਿਐਨ

456
Share

ਬਰਲਿਨ, 5 ਫਰਵਰੀ (ਪੰਜਾਬ ਮੇਲ)- ਕੋਵਿਡ-ਰੋਕੂ ਟੀਕੇ ਦੀਆਂ ਤਿੰਨੋਂ ਖੁਰਾਕਾਂ ਲੈ ਚੁੱਕੇ ਲੋਕਾਂ ’ਚ ਉੱਚ-ਗੁਣਵੱਤਾ ਵਾਲੀ ਐਂਟੀਬਾਡੀ ਵਿਕਸਿਤ ਹੁੰਦੀ ਹੈ, ਜੋ ਕਿ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਵਿਰੁੱਧ ਅਸਰਦਾਰ ਸੁਰੱਖਿਆ ਪ੍ਰਦਾਨ ਕਰ ਸਕਦੀ ਹੈ। ਇਕ ਅਧਿਐਨ ’ਚ ਇਹ ਗੱਲ ਕਹੀ ਗਈ ਹੈ। ਖੋਜਕਰਤਾਵਾਂ ਮੁਤਾਬਕ, ਤਿੰਨ ਵਾਰ ਵਾਇਰਸ ਨਾਲ ਇਨਫੈਕਟਿਡ ਹੋਣ ਵਾਲੇ ਲੋਕਾਂ ਅਤੇ ਇਨਫੈਕਸ਼ਨ ਮੁਕਤ ਹੋਣ ਤੋਂ ਬਾਅਦ ਟੀਕੇ ਦੀਆਂ ਦੋ ਖੁਰਾਕਾਂ ਲੈਣ ਵਾਲਿਆਂ ’ਤੇ ਵੀ ਇਹ ਗੱਲ ਲਾਗੂ ਹੁੰਦੀ ਹੈ।
‘ਨੇਚਰ ਮੈਡੀਸਨ’ ’ਚ ਹਾਲ ’ਚ ਪ੍ਰਕਾਸ਼ਿਤ ਇਸ ਅਧਿਐਨ ਦੌਰਾਨ ਟੀਕੇ ਦੀਆਂ ਦੋਵੇਂ ਖੁਰਾਕਾਂ ਲੈ ਚੁੱਕੇ ਲੋਕਾਂ ਅਤੇ ਇਨਫੈਕਸ਼ਨ ਦੀ ਲਪੇਟ ’ਚ ਆਉਣ ਤੋਂ ਬਾਅਦ ਸਿਹਤਮੰਦ ਹੋਏ ਮਰੀਜ਼ਾਂ ’ਚ ਵਿਕਸਿਤ ਐਂਟੀਬਾਡੀ ਦੀ ਨਿਗਰਾਨੀ ਕੀਤੀ ਗਈ। ਜਰਮਨੀ ’ਚ ਮਿਊਨਿਖ ਤਕਨੀਕੀ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਪਾਇਆ ਕਿ ਤਿੰਨ ਵਾਰ ਇਨਫੈਕਸ਼ਨ ਦੀ ਲਪੇਟ ’ਚ ਆਉਣ ਵਾਲੇ ਲੋਕਾਂ ’ਚ ਵਾਇਰਸ ਨਾਲ ਲੜਨ ਵਾਲੀ ਉੱਚ ਪੱਧਰੀ ਅਤੇ ਉੱਚ ਗੁਣਵੱਤਾ ਵਾਲੀ ਐਂਟੀਬਾਡੀ ਵਿਕਸਿਤ ਹੋਈ। ਖੋਜਕਰਤਾਵਾਂ ਨੇ ਪਾਇਆ ਕਿ ਟੀਕੇ ਦੀ ਬੂਸਟਰ ਖੁਰਾਕ ਲੈਣ ਵਾਲੇ ਲੋਕਾਂ ’ਚ ਵੀ ਇਸ ਤਰ੍ਹਾਂ ਉੱਚ ਪੱਧਰੀ ਅਤੇ ਉੱਚ ਗੁਣਵੱਤਾ ਵਾਲੀ ਐਂਟੀਬਾਡੀ ਵਿਕਸਿਤ ਹੋਈ ਜੋ ਕਿ ਵਾਇਰਸ ਦੇ ਓਮੀਕ੍ਰੋਨ ਵਿਰੁੱਧ ਵੀ ਅਸਰਦਾਰ ਸੁਰੱਖਿਆ ਦੇਣ ’ਚ ਸਮਰੱਥ ਰਹੀ।

Share