ਕੋਵਿਡ ਮਹਾਂਮਾਰੀ ਨਾਲ ਸਬੰਧਤ ਤਣਾਅ ਨੇ ਅੱਲੜਾਂ ਦੀ ਦਿਮਾਗੀ ਉਮਰ ‘ਚ ਵਾਧਾ ਕੀਤਾ : ਅਧਿਐਨ

45
ਫਰਾਂਸ ’ਚ ਲੈਸ ਸੋਰੀਨੀਅਰਸ਼ ਟੈਸਟਿੰਗ ਸੈਂਟਰ ’ਚ ਇਕ ਸਿਹਤ ਮੁਲਾਜ਼ਮ ਕਰੋਨਾ ਸੈਂਪਲ ਲੈਂਦੀ ਹੋਈ।

ਵਾਸ਼ਿੰਗਟਨ, 2 ਦਸੰਬਰ (ਪੰਜਾਬ ਮੇਲ)- ਕੋਵਿਡ ਮਹਾਂਮਾਰੀ ਨਾਲ ਸਬੰਧ ਤਣਾਅ ਨੇ ਅੱਲੜਾਂ ਦੀ ਦਿਮਾਗੀ ਉਮਰ ਵਿੱਚ ਵਾਧਾ ਕੀਤਾ ਹੈ ਅਤੇ ਭਵਿੱਖ ਵਿੱਚ ਇਸ ਦੇ ਗੰਭੀਰ ਨਤੀਜੇ ਨਿਕਲ ਸਕਦੇ ਹਨ। ਇਕ ਨਵੇਂ ਅਧਿਐਨ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਤਣਾਅ ਦੇ ਕਾਰਨ ਅੱਲੜ ਬੱਚਿਆਂ ਨੇ ਆਪਣੀ ਚੁਸਤੀ ਅਤੇ ਚੰਚਲ ਸੁਭਾਅ ਨੂੰ ਗੁਆ ਲਿਆ ਤੇ ਉਹ ਬਾਲਗਾਂ ਵਾਂਗ ਜ਼ਿਆਦਾ ਸੋਚਣ ਲੱਗੇ ਹਨ। ਅਧਿਐਨ ਨੇ ਨਵੀਆਂ ਖੋਜਾਂ ਦਾ ਹਵਾਲਾ ਦਿੱਤਾ ਹੈ, ਜੋ ਸੁਝਾਅ ਦਿੰਦੇ ਹਨ ਕਿ ਅੱਲੜਾਂ ‘ਤੇ ਮਹਾਂਮਾਰੀ ਦੇ ਨਿਊਰੋਲੋਜੀਕਲ ਅਤੇ ਮਾਨਸਿਕ ਸਿਹਤ ਪ੍ਰਭਾਵ ਹੋਰ ਵੀ ਗੰਭੀਰ ਹੋ ਸਕਦੇ ਹਨ।