ਕੋਵਿਡ ਕਾਰਨ ਇਕ ਨਵ ਜੰਮੇ ਬੱਚੇ ਸਮੇਤ 5 ਬੱਚਿਆਂ ਦੇ ਮਾ-ਬਾਪ ਦੀ ਮੌਤ

380
Share

ਸੈਕਰਾਮੈਂਟੋ, 15 ਸਤੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਕੈਲੀਫੋਰਨੀਆ ਵਾਸੀ ਪਤੀ-ਪਤਨੀ ਦੀ ਕੋਵਿਡ-19 ਕਾਰਨ ਮੌਤ ਹੋ ਗਈ। ਇਸ ਜੋੜੇ ਦੇ ਇਕ ਨਵ ਜੰਮੇ ਬੱਚੇ ਸਮੇਤ 5 ਬੱਚੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਡੈਵੀ ਮੈਕੀਅਸ ਤੇ ਉਸ ਦੇ ਪਤੀ¿; ਡੈਨੀਅਲ ਮੈਕੀਅਸ ਆਪਣੇ 4 ਬੱਚਿਆਂ ਸਮੇਤ ਅਗਸਤ ਦੇ ਸ਼ੁਰੂ ’ਚ ਕੋਵਿਡ-19 ਦੀ ਲਪੇਟ ’ਚ ਆਏ ਸਨ। ਬੱਚੇ ਠੀਕ ਹੋ ਗਏ, ਜਦਕਿ ਡੈਵੀ ਤੇ ਡੈਨੀਅਲ ਬਿਮਾਰੀ ਤੋਂ ਉਭਰ ਨਾ ਸਕੇ ਤੇ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਡੈਵੀ ਨੇ ਹਸਪਤਾਲ ਵਿਚ ਹੀ ਇਕ ਬੱਚੀ ਨੂੰ ਜਨਮ ਦਿੱਤਾ। ਬੱਚੀ ਦੇ ਜਨਮ ਸਮੇਂ ਡੈਵੀ ਦੇ ਨਾਲੀ ਲੱਗੀ ਹੋਈ ਸੀ ਤੇ ਉਹ ਸੁਰਤ ਵਿਚ ਨਹੀਂ ਸੀ। ਡੈਵੀ ਦੀ ਨਨਾਣ ਟੈਰੀ ਸਰੇ ਨੇ ਦੱਸਿਆ ਕਿ ਡੈਵੀ ਦਾ ਪਤੀ ਡੈਨੀਅਲ ਚਾਹੁੰਦਾ ਸੀ ਕਿ ਬੱਚੀ ਦਾ ਨਾਂ ਅਜੇ ਨਾ ਰੱਖਿਆ ਜਾਵੇ। ਉਸ ਦਾ ਵਿਸ਼ਵਾਸ਼ ਸੀ ਕਿ ਡੈਵੀ ਤੇ ਉਹ ਖੁਦ ਠੀਕ ਹੋ ਜਾਣਗੇ ਤੇ ਠੀਕ ਹੋਣ ਉਪਰੰਤ ਬੱਚੀ ਦਾ ਨਾਂ ਰੱਖਣਗੇ ਪਰੰਤੂ ਡੈਵੀ ਮੈਕੀਅਸ ਦੀ ਮੌਤ 26 ਅਗਸਤ ਨੂੰ ਹੋ ਗਈ, ਜਦਕਿ ਡੈਨੀਅਲ 9 ਸਤੰਬਰ ਨੂੰ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ। ਇਸ ਜੋੜੇ ਦੇ ਬਾਕੀ 4 ਬੱਚਿਆਂ ਦੀ ਉਮਰ 10 ਸਾਲ ਤੋਂ ਘੱਟ ਹੈ। ਡੈਵੀ ਰਜਿਸਟਰਡ ਨਰਸ ਸੀ ਤੇ ਉਸ ਦਾ ਪਤੀ ਡੈਨੀਅਲ ਇਕ ਅਧਿਆਪਕ ਸੀ। ਇਸ ਸਮੇਂ ਉਹ ਜੇਹੂ ਮਿਡਲ ਸਕੂਲ ਕੋਲਟਨ, ਕੈਲੀਫੋਰਨੀਆ ਵਿਚ ਆਪਣੀਆਂ ਸੇਵਾਵਾਂ ਦੇ ਰਿਹਾ ਸੀ।

Share