ਕੋਲੋਰਾਡੋ ਸੁਪਰਮਾਰਕੀਟ ’ਚ ਹੋਈ ਗੋਲ਼ੀਬਾਰੀ ਦੀ ਘਟਨਾ ’ਚ 21 ਸਾਲਾ ਵਿਅਕਤੀ ਕਾਬੂ

223
Share

ਕੋਲੋਰਾਡੋ, 24 ਮਾਰਚ (ਪੰਜਾਬ ਮੇਲ)- ਸਥਾਨਕ ਪੁਲਿਸ ਨੇ ਕੋਲੋਰਾਡੋ ਦੇ ਬੋਲਡਰ ’ਚ 10 ਲੋਕਾਂ ਦੀ ਹੱਤਿਆ ਦੇ ਮਾਮਲੇ ’ਚ 21 ਸਾਲਾ ਇਕ ਵਿਅਕਤੀ ਦੀ ਸ਼ੱਕੀ ਰੂਪ ਵਜੋਂ ਪਛਾਣ ਕੀਤੀ ਹੈ। ਅਧਿਕਾਰੀਆਂ ਨੇ 9 ਮ੍ਰਿਤਕਾਂ ਦੀ ਸ਼ਨਾਖਤ ਵੀ ਕੀਤੀ ਹੈ। ਉਸ ਤੋਂ ਪਹਿਲਾਂ ਮ੍ਰਿਤਕ ਦੇ ਰੂਪ ਵਿਚ ਇਕ ਪੁਲਿਸ ਅਧਿਕਾਰੀ ਦੀ ਪਛਾਣ ਕੀਤੀ ਗਈ ਸੀ। ਅਧਿਕਾਰੀਆਂ ਨੇ ਆਖਿਆ ਕਿ ਮਾਰੇ ਗਏ ਲੋਕਾਂ ’ਚ 20 ਸਾਲ ਤੋਂ ਲੈ ਕੇ 65 ਸਾਲ ਦੇ ਮਰਦ ਅਤੇ ਔਰਤਾਂ ਹਨ।
ਸੁਪਰ-ਮਾਰਕਿਟ ’ਚ ਹੋਈ ਇਸ ਭਿਆਨਕ ਘਟਨਾ ਨਾਲ ਪੂਰਾ ਦੇਸ਼ ਸਦਮੇ ’ਚ ਹੈ। ਅਮਰੀਕਾ ’ਚ ਬੀਤੇ ਕੁਝ ਮਹੀਨਿਆਂ ਵਿਚ ਫਾਇਰਿੰਗ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਇਸ ਤੋਂ ਬਾਅਦ ਦੇਸ਼ ’ਚ ਮੁੜ ਤੋਂ ਬੰਦੂਕਾਂ ’ਤੇ ਬੈਨ ਲਗਾਉਣ ਦੀ ਚਰਚਾ ਛਿੜ ਗਈ ਹੈ। ਪੁਲਿਸ ਨੇ ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਨੂੰ ਜ਼ਖਮੀ ਹਾਲਾਤ ’ਚ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਸੀ। ਇਲਾਜ ਤੋਂ ਬਾਅਦ ਉਸ ਨੂੰ ਜਲਦ ਹੀ ਭੇਜਿਆ ਜਾ ਸਕਦਾ ਹੈ। ਜਾਂਚ ਕਰ ਰਹੇ ਅਧਿਕਾਰੀਆਂ ਨੂੰ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਆਖਿਰ ਵਿਅਕਤੀ ਨੇ ਇਹ ਹਮਲਾ ਕਿਉਂ ਕੀਤਾ। ਇਸ ਨੂੰ ਅੰਜ਼ਾਮ ਦੇਣ ਪਿੱਛੇ ਉਸ ਦਾ ਕੀ ਕਾਰਣ ਸੀ? ਪੁਲਿਸ ਇਹ ਵੀ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਸ ਦੇ ਨਾਲ ਕੋਈ ਹੋਰ ਵਿਅਕਤੀ ਵੀ ਸੀ ਜਾਂ ਨਹੀਂ। ਹਾਲਾਂਕਿ ਸ਼ੁਰੂਆਤੀ ਜਾਂਚ ’ਚ ਇਹ ਪਤਾ ਲੱਗ ਰਿਹਾ ਹੈ ਕਿ ਉਹ ਇਕੱਲਾ ਹੀ ਸੀ।


Share