ਕੋਲਕਾਤਾ ‘ਚ ਅੰਡਰ ਗ੍ਰੈਜੂਏਟ ਕੋਰਸਾਂ ‘ਚ ਦਾਖਲੇ ਲਈ ਜਾਰੀ ਮੈਰਿਟ ਸੂਚੀ ‘ਚ ਸੰਨੀ ਲਿਓਨ ਦਾ ਨਾਂ ਸਿਖਰ ‘ਤੇ!

233
Share

ਕੋਲਕਾਤਾ, 28 ਅਗਸਤ (ਪੰਜਾਬ ਮੇਲ)- ਕੋਲਕਾਤਾ ਦੇ ਇਕ ਕਾਲਜ ‘ਚ ਅੰਡਰ-ਗਰੈਜੂਏਟ ਕੋਰਸਾਂ ਵਿਚ ਦਾਖ਼ਲੇ ਲਈ ਜਾਰੀ ਮੈਰਿਟ ਸੂਚੀ ਵਿਚ ਬੌਲੀਵੁੱਡ ਅਦਾਕਾਰ ਸੰਨੀ ਲਿਓਨ ਦਾ ਵੀ ਨਾਮ ਸ਼ਾਮਲ ਹੈ। ਕੋਲਕਾਤਾ ਦੇ ਆਸ਼ੂਤੋਸ਼ ਕਾਲਜ ਦੀ ਵੈੱਬਸਾਈਟ ‘ਤੇ ਇੰਗਲਿਸ਼ ਬੀਏ (ਆਨਰਜ਼) ‘ਚ ਦਾਖ਼ਲੇ ਲਈ ਜਾਰੀ ਪਹਿਲੀ ਸੂਚੀ ‘ਚ ਸੰਨੀ ਦਾ ਨਾਮ ਸਿਖਰ ‘ਤੇ ਹੈ। ਸੂਚੀ ਵਿਚ ਸੰਨੀ ਦੇ ਨਾਮ ਨਾਲ ਐਪਲੀਕੇਸ਼ਨ ਆਈ.ਡੀ. ਤੇ ਰੋਲ ਨੰਬਰ ਵੀ ਲਿਖਿਆ ਹੈ। ਸੂਚੀ ਵਿਚ ਸੰਨੀ ਦੇ ਨਾਮ ਅੱਗੇ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿਚ ਚਾਰ ਵਿਸ਼ਿਆਂ ‘ਚ ਪੂਰੇ 400 ਨੰਬਰ ਵਿਖਾਏ ਗਏ ਹਨ। ਕਾਲਜ ਦੇ ਇਕ ਅਧਿਕਾਰੀ ਨੇ ਕਿਹਾ ਕਿ ਕਿਸੇ ਨੇ ਸ਼ਰਾਰਤ ਕਰਦਿਆਂ ਜਾਣਬੁੱਝ ਕੇ ਲਿਓਨ ਨਾਂ ਟਾਈਪ ਕੀਤਾ ਹੈ। ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਵਿਭਾਗ ਨੂੰ ਸੂਚੀ ਸੋਧਣ ਦੇ ਨਾਲ ਹੀ ਜਾਂਚ ਆਰੰਭਣ ਲਈ ਆਖ ਦਿੱਤਾ ਹੈ।


Share