ਕੋਰੋਵਾਇਰਸ : ਰੂਸੀ ਵੈਕਸੀਨ ਵਿਵਾਦਾਂ ‘ਚ ਘਿਰੀ

642
Share

ਮਾਸਕੋ, 15 ਅਗਸਤ (ਪੰਜਾਬ ਮੇਲ)- ਕੋਰੋਨਾ ਮਹਾਂਮਾਰੀ ਦੀ ਰੂਸ ਵੱਲੋਂ ਬਣਾਈ ਗਈ ਪਹਿਲੀ ਵੈਕਸੀਨ ਵਿਵਾਦਾਂ ਵਿੱਚ ਘਿਰ ਗਈ ਹੈ। ਜਿੱਥੇ ਇਸ ਵੈਕਸੀਨ ‘ਤੇ ਵੱਖ-ਵੱਖ ਮੁਲਕਾਂ ਅਤੇ ਸੰਯੁਕਤ ਰਾਸ਼ਟਰ ਵੱਲੋਂ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ, ਉੱਥੇ ਰੂਸ ਦੇ ਸੀਨੀਅਰ ਸਾਹ ਰੋਗ ਮਾਹਰ ਪ੍ਰੋ. ਅਲੈਗਜ਼ੈਂਡਰ ਚੂਚਾਲਿਨ ਨੇ ਰੂਸ ਦੇ ਸਿਹਤ ਮੰਤਰਾਲੇ ਦੀ ਨੈਤਿਕ ਪ੍ਰੀਸ਼ਦ ਤੋਂ ਅਸਤੀਫਾ ਦੇ ਦਿੱਤਾ ਹੈ।

ਜਾਣਕਾਰੀ ਮੁਤਾਬਕ ਪ੍ਰੋ. ਅਲੈਗਜ਼ੈਂਡਰ ਨੇ ਸਪੂਤਨਿਕ-ਵੀ ਟੀਕੇ ਦੀ ਰਜਿਸਟ੍ਰੇਸ਼ਨ ਬੰਦ ਨਾ ਕਰਨ ਤੋਂ ਬਾਅਦ ਇਹ ਕਦਮ ਚੁੱਕਿਆ ਹੈ। ਉਨ੍ਹਾਂ ਨੇ ਟੀਕੇ ਦੀ ਸੁਰੱਖਿਆ ਅਤੇ ਪ੍ਰਭਾਵ ਬਾਰੇ ਸਵਾਲ ਕੀਤੇ ਹਨ। ਸਿਰਫ ਇਹ ਹੀ ਨਹੀਂ, ਉਨ੍ਹਾਂ ਨੇ ਟੀਕਾ ਬਣਾਉਣ ਵਾਲੀ ਸੰਸਥਾ ਗਮਾਲੇਆ ਰਿਸਰਚ ਇੰਸਟੀਚਿਊਟ ਦੇ ਡਾਇਰੈਕਟਰ ਅਤੇ ਰੂਸੀ ਫ਼ੌਜ ਵਿੱਚ ਸੀਨੀਅਰ ਵੀਰੋਲੋਜਿਸਟ ਕਰਨਲ ਪ੍ਰੋ. ਸੇਰਗੀ ਬੋਰਿਸੇਵਿਕ ‘ਤੇ ਗੰਭੀਰ ਦੋਸ਼ ਲਾਏ ਹਨ।
ਪ੍ਰੋ. ਅਲੈਗਜ਼ੈਂਡਰ ਨੇ ਕਿਹਾ “ਇਨ•ਾਂ ਦੋਵਾਂ ਵਿਅਕਤੀਆਂ ਨੇ ਮਾਪਦੰਡਾਂ ਨੂੰ ਛੱਡ ਕੇ ਦੁਨੀਆ ਦੀ ਪਹਿਲੀ ਟੀਕਾ ਬਣਾਉਣ ਦੇ ਐਲਾਨ ਦਾ ਪਿਛੋਕੜ ਤੈਅ ਕੀਤਾ। ਉਨ੍ਹਾਂ ਨੇ ਦੋਵਾਂ ਵਿਗਿਆਨੀਆਂ ਤੋਂ ਪੁੱਛਿਆ ਹੈ ਕਿ ਕੀ ਉਨ੍ਹਾਂ ਨੇ ਉਹ ਸਾਰੇ ਮਾਪਦੰਡ ਪੂਰੇ ਕੀਤੇ ਨੇ, ਜੋ ਰੂਸ ਦੇ ਸੰਵਿਧਾਨਕ ਕਾਨੂੰਨ ਵਿੱਚ ਹਨ ਅਤੇ ਜਿਨ੍ਹਾਂ ਨੂੰ ਕੌਮਾਂਤਰੀ ਵਿਗਿਆਨੀ ਭਾਈਚਾਰੇ ਨੇ ਤਿਆਰ ਕੀਤਾ ਹੈ। ਪ੍ਰੋਫੈਸਰ ਅਲੈਗਜ਼ੈਂਡਰ ਨੇ ਕਿਹਾ ਹੈ ਕਿ ਅਜਿਹੇ ਕਿਸੇ ਵੀ ਮਿਆਰ ਦੀ ਪਾਲਣਾ ਨਹੀਂ ਕੀਤੀ ਗਈ, ਜਿਸ ਰਾਹੀਂ ਇਹ ਕਿਹਾ ਜਾ ਸਕੇ ਕਿ ਟੀਕਾ ਨੁਕਸਾਨਦੇਹ ਨਹੀਂ ਹੈ।


Share