ਕੋਰੋਨਾ ਹੋਣ ਦੇ ਬਾਵਜੂਦ ਹਸਪਤਾਲ ਦੇ ਬਾਹਰ ਨਜ਼ਰ ਆਏ ਟਰੰਪ

628

ਕੋਰੋਨਾ ਵਾਇਰਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਅਮਰੀਕੀ ਰਾਸ਼ਟਰਪਤੀ

ਵਾਸ਼ਿੰਗਟਨ, 5 ਅਕਤੂਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਟਰੰਪ ਕੋਰੋਨਾ ਹੋਣ ਦੇ ਬਾਵਜੂਦ ਕੋਰੋਨਾ ਵਾਇਰਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਹਨ। ਅਪਣਾ ਇਲਾਜ ਜਾਰੀ ਹੋਣ ਦੇ ਬਾਵਜੂਦ ਉਹ ਐਤਵਾਰ ਦੁਪਹਿਰ  ਵਾਲਟਰ ਹੀਡ ਹਸਪਤਾਲ ਦੇ ਬਾਹਰ ਨਜ਼ਰ ਆਏ। ਕਾਲੇ ਰੰਗ ਦੀ ਐਸਯੂਵੀ ਵਿਚ ਟਰੰਪ ਮਾਸਕ ਪਾ ਕੇ ਪਿਛਲੀ ਸੀਟ ‘ਤੇ ਬੈਠੇ ਸੀ। ਉਨ੍ਹਾਂ ਨੇ ਹਸਪਤਾਲ ਦੇ ਬਾਹਰ ਮੌਜੂਦ ਅਪਣੇ ਸਮਰਥਕਾਂ ਦਾ ਹੱਥ ਹਿਲਾ ਕੇ ਅਭਿਵਾਦਨ ਕੀਤਾ। Îਇਹ ਸਭ ਕੁਝ ਬਸ ਇੱਕ ਮਿੰਟ ਵਿਚ ਹੋ ਗਿਆ। ਅਜਿਹਾ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਟਵਿਟਰ ‘ਤੇ Îਇੱਕ ਵੀਡੀਓ ਪੋਸਟ ਕਰਕੇ  ਇਸ ਦੀ ਜਾਣਕਾਰੀ ਵੀ ਦਿੱਤੀ ਸੀ। ਮਾਸਕ ਨੂੰ ਲੈ ਕੇ ਗੈਰ ਜ਼ਿੰਮੇਵਾਰੀ ਦਿਖਾਉਣ ਦੇ ਕਾਰਨ ਪਹਿਲਾਂ ਤੋਂ ਹੀ ਟਰੰਪ ਕੋਲੋਂ ਵਿਰੋਧੀ ਪਾਰਟੀਆਂ ਅਤੇ ਸਿਹਤ ਮਾਹਰ ਨਾਰਾਜ਼ ਹਨ। ਕੋਰੋਨਾ ਦੇ ਇਲਾਜ ਦੌਰਾਨ ਹਸਪਤਾਲ ਤੋਂ ਬਾਹਰ ਨਿਕਲਣ ‘ਤੇ ਉਨ੍ਹਾਂ ਦੀ ਇੱਕ ਵਾਰ ਮੁੜ ਆਲੋਚਨਾ ਹੋ ਰਹੀ ਹੈ। ਵਿਰੋਧੀ ਡੈਮੋਕਰੇਟਸ ਦਾ ਕਹਿਣਾ ਹੈ ਕਿ ਟਰੰਪ ਨੇ Îਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਪੀੜਤ ਹੋਣ ਦੇ ਬਾਵਜੂਦ ਬਿਲਕੁਲ ਠੀਕ ਹਨ।

ਵਾਲਟਰ ਹੀਡ ਹਸਪਤਾਲ ਦੇ ਫਿਜ਼ੀਸ਼ਿਅਨ ਡਾ. ਜੇਮਸ ਫਿਲਿਪਸ ਨੇ ਟਵੀਟ ਕੀਤਾ-ਟਰੰਪ ਦੇ ਨਾਲ ਗੱਡੀ ਵਿਚ ਮੌਜੂਦ ਸਾਰੇ ਲੋਕਾਂ ਨੂੰ ਹੁਣ 14 ਦਿਨਾਂ ਦੇ ਲਈ ਕੁਆਰੰਟਾਈਨ ਹੋਣਾ ਹੋਵੇਗਾ। ਉਹ ਬਿਮਾਰ ਪੈ ਸਕਦੇ ਹਨ, ਉਨ੍ਹਾਂ ਦੀ ਮੌਤ ਤੱਕ ਹੋ ਸਕਦੀ ਹੈ। ਅਪਣੀ ਰਾਜਨੀਤਕ ਨੌਟੰਕੀ ਦੇ ਲਈ ਟਰੰਪ ਨੇ ਦੂਜੇ ਲੋਕਾਂ ਦੀ ਜਾਨ ਨੂੰ ਖ਼ਤਰੇ ਵਿਚ ਪਾ ਦਿੱਤਾ ਹੈ। Îਇਹ ਪੂਰੀ ਤਰ੍ਹਾਂ ਪਾਗਲਪਣ ਹੈ। ਰਾਸਟਰਪਤੀ ਦੀ ਐਸਯੂਵੀ ਨਾ ਸਿਰਫ ਬੁਲਟ ਪਰੂਫ ਹੈ ਬਲਕਿ ਇਹ ਕੈਮਿਕਲ ਹਮਲੇ ਤੋਂ ਬਚਣ ਦੇ ਲਈ ਸੀਲ ਵੀ ਹੈ। ਅਜਿਹੇ ਵਿਚ ਇਸ ਦੇ ਅੰਦਰ ਕੋਰੋਨਾ ਵਾਇਰਸ ਫੈਲਣ ਦਾ ਜ਼ਿਆਦਾ ਖ਼ਤਰਾ ਹੈ।
ਅਮਰੀਕੀ ਰਾਸ਼ਟਰਪਤੀ ਦੀ ਗੱਡੀ ਵਿਚ ਉਨ੍ਹਾਂ ਦੀ ਸੁਰੱਖਿਆ ਦੇ ਲਈ ਹਮੇਸ਼ਾ ਖੁਫ਼ੀਆ ਸਰਵਿਸ ਦੇ ਏਜੰਟਸ ਮੌਜੂਦ ਹੁੰਦੇ ਹਨ। ਟਰੰਪ ਨੇ ਗੱਡੀ ਦਾ ਇਸਤੇਮਾਲ ਕਰਕੇ ਸੈਲਫ ਕੁਆਰੰਟਾਈਨ ਦੇ ਨਿਯਮਾਂ ਨੂੰ ਤੋੜ ਕੇ ਉਨ੍ਹਾਂ ਦੀ ਜਾਨ ਨੂੰ ਖ਼ਤਰੇ ਵਿਚ ਪਾਇਆ Âੈ। ਵਿਰੋਧੀ ਪਾਰਟੀ ਡੈਮੋਕਰੇਟਸ ਦਾ ਕਹਿਣਾ ਹੈ ਕਿ ਇਹ ਹੋਰ ਕੁਝ ਨਹੀਂ ਬਲਕਿ ਚੋਣਾਂ ਨੂੰ ਦੇਖਦੇ ਹੋਏ ਟਰੰਪ ਦਾ ਇੱਕ ਫ਼ੋਟੋ ਆਪਰੇਸ਼ਨ ਹੈ। ਟਰੰਪ ਦੀ ਪਤਨੀ ਮੇਲਾਨੀਆ ਟਰੰਪ ਨੇ ਅਪਣੇ ਸਾਰੇ ਦੌਰੇ ਕੈਂਸਲ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਵਾਇਰਸ ਦੂਜਿਆਂ ਵਿਚ ਨਾ ਫੈਲੇ ਇਸ ਲਈ ਉਨ੍ਹਾਂ ਨੇ ਇਹ ਫ਼ੈਸਲਾ ਕੀਤਾ ਹੈ।
ਟਰੰਪ ਦੇ ਹਸਪਤਾਲ ਤੋਂ ਨਿਕਲਣ ਤੋਂ ਪਹਿਲਾਂ ਉਨ੍ਹਾਂ ਦੇ ਪਰਸਨਲ ਫਿਜ਼ੀਸ਼ਿਅਨ ਨੇ ਕਿਹਾ ਸੀ ਕਿ ਰਾਸ਼ਟਰਪਤੀ ਬਿਲਕੁਲ ਠੀਕ ਹਨ। ਇਲਾਜ ਦਾ ਅਸਰ ਹੋ ਰਿਹਾ ਹੈ। ਇਸ ਨਾਲ ਸਾਡੀ ਟੀਮ ਖੁਸ਼ ਹੈ। ਅਗਲੇ 24 ਘੰਟੇ ਵਿਚ ਉਨ੍ਹਾਂ ਦਾ ਬੁਖਾਰ ਉਤਰ ਜਾਵੇਗਾ। ਬਲੱਡ ਪ੍ਰੈਸ਼ਰ ਅਤੇ ਹਾਰਟ ਰੇਟ ਵੀ ਨਾਰਮ ਹੋ ਜਾਵੇਗਾ। ਕੋਨਲੇ ਕੋਲੋਂ ਜਦ ਪੁਛਿਆ ਗਿਆ ਕਿ ਸਭ ਠੀਕ ਸੀ ਤਾਂ ਟਰੰਪ ਨੂੰ  ਹਸਪਤਾਲ ਲਿਆਉਣ ਦੀ ਜ਼ਰੂਰਤ ਕਿਉਂ ਪਈ? ਇਸ ‘ਤੇ ਜਵਾਬ ਮਿਲਿਆ ਕਿਉਂਕਿ ਉਹ ਅਮਰੀਕਾ ਦੇ ਰਾਸ਼ਟਪਰਤੀ ਹਨ। ਦੱਸਦੇ ਚਲੀਏ ਕਿ ਅਮਰੀਕੀ ਰਾਸ਼ਟਪਰਤੀ ਟਰੰਪ ਅਤੇ ਪਤਨੀ ਮੇਲਾਨੀਆ ਟਰੰਪ ਸ਼ੁੱਕਰਵਾਰ ਨੂੰ ਕੋਰੋਨਾ ਪਾਜ਼ੇਟਿਵ ਪਾਏ ਗਏ ਸੀ।