ਕੋਰੋਨਾ ਸੰਕਟ ਦੇ ਬਾਵਜੂਦ ਟਰੰਪ ਵੱਲੋਂ ਸਕੂਲ ਖੋਲ੍ਹਣ ‘ਤੇ ਜ਼ੋਰ

525
Share

ਵਾਸ਼ਿੰਗਟਨ, 19 ਅਗਸਤ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ‘ਚ ਕੋਰੋਨਾਵਾਇਰਸ ਕਾਰਨ ਪੈਦਾ ਹੋਈ ਬੇਕਾਬੂ ਸਥਿਤੀ ਦੇ ਬਾਵਜੂਦ ਸਕੂਲ ਮੁੜ ਖੋਲ੍ਹਣ ‘ਤੇ ਜ਼ੋਰ ਦਿੱਤਾ ਹੈ। ਦਿ ਗਾਰਡੀਅਨ ਅਖਬਾਰ ਦੀ ਰਿਪੋਰਟ ਅਨੁਸਾਰ ਟਰੰਪ ਨੇ ਕਿਹਾ ਕਿ ਸਾਨੂੰ ਆਪਣੇ ਸਕੂਲ ਅਤੇ ਕਾਰੋਬਾਰ ਖੋਲ੍ਹਣੇ ਪੈਣਗੇ।
ਬੱਚਿਆਂ ‘ਚ ਅਕਸਰ ਹਲਕੇ ਲੱਛਣ ਹੀ ਹੁੰਦੇ ਹਨ ਅਤੇ ਡਾਕਟਰੀ ਪੇਚੀਦਗੀਆਂ ਵੀ ਘੱਟ ਹੀ ਮਿਲਦੀਆਂ ਹਨ। ਇਸ ਦੌਰਾਨ ਅਮਰੀਕਾ ‘ਚ ਕੋਰੋਨਾਵਾਇਰਸ ਦੇ ਮਾਮਲੇ 53 ਲੱਖ ਦੇ ਅੰਕੜੇ ਨੂੰ ਪਾਰ ਕਰ ਗਏ ਹਨ।
ਦਿ ਗਾਰਡੀਅਨ ਮੁਤਾਬਕ ਟਰੰਪ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਉਹ ਸਕੂਲ ਸ਼ੁਰੂ ਨਹੀਂ ਕਰਦੇ, ਤਾਂ ਬੱਚੇ ਪ੍ਰਭਾਵਤ ਹੋਣਗੇ। ਟਰੰਪ ਅਤੇ ਉਨ੍ਹਾਂ ਦਾ ਪ੍ਰਸ਼ਾਸਨ ਸਕੂਲਾਂ ਨੂੰ ਦੁਬਾਰਾ ਖੋਲ੍ਹਣ ਲਈ ਦਬਾਅ ਬਣਾ ਰਿਹਾ ਹੈ ਅਤੇ ਧਮਕੀ ਦੇ ਰਿਹਾ ਹੈ ਕਿ ਨਿਰਦੇਸ਼ਾਂ ਦਾ ਪਾਲਣ ਨਾ ਕਰਨ ਵਾਲੇ ਸਕੂਲਾਂ ਨੂੰ ਵਿੱਤੀ ਸਹਾਇਤਾ ਰੋਕ ਦਿੱਤੀ ਜਾਏਗੀ। ਅਮਰੀਕਾ ‘ਚ ਚੋਣ ਮੁਹਿੰਮ ਦੇ ਮੱਦੇਨਜ਼ਰ ਸਕੂਲਾਂ ਦਾ ਦੁਬਾਰਾ ਖੁੱਲ੍ਹਣਾ ਦੇਸ਼ ਦੀ ਆਰਥਿਕਤਾ ਵਿਚ ਸੁਧਾਰ ਲਿਆਉਣ ਲਈ ਇੱਕ ਮਹੱਤਵਪੂਰਨ ਕਦਮ ਹੋਵੇਗਾ।


Share