ਕੋਰੋਨਾ ਵੈਕਸੀਨ ਨਾ ਲਗਵਾਉਣ ਵਾਲੇ ਅਮਰੀਕੀ ਨੇਵੀ ਦੇ 240 ਕਰਮਚਾਰੀ ਬਰਖਾਸਤ

223
Share

ਵਾਸ਼ਿੰਗਟਨ, 10 ਫਰਵਰੀ (ਪੰਜਾਬ ਮੇਲ)-ਅਮਰੀਕੀ ਜਲ ਸੈਨਾ ਨੇ ਪੇਂਟਾਗਨ ਦੇ ਵੈਕਸੀਨ ਜਨਾਦੇਸ਼ ਮੁਤਾਬਕ ਕੋਰੋਨਾ ਵਾਇਰਸ ਰੋਧੀ ਵੈਕਸੀਨ ਲਗਵਾਉਣ ਤੋਂ ਇਨਕਾਰ ਕਰਨ ‘ਤੇ 240 ਕਰਮੀਆਂ ਨੂੰ ਡਿਊਟੀ ਤੋਂ ਬਰਖਾਸਤ ਕਰ ਦਿੱਤਾ ਹੈ। ਜਲ ਸੈਨਾ ਨੇ ਬੁੱਧਵਾਰ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਇਹਨਾਂ ਵਿਚੋਂ ਜ਼ਿਆਦਾਤਰ  217 ਕਰਮੀ ਸਰਗਰਮ ਰੂਪ ਵਿੱਚ ਕੰਮ ਕਰ ਰਹੇ ਸਨ ਅਤੇ ਇੱਕ ਅਮਰੀਕੀ ਨੇਵੀ ਦਾ ਰਿਜ਼ਰਵ ਮੈਂਬਰ ਸੀ। ਸੀ.ਐੱਨ.ਐੱਨ. ਮੁਤਾਬਕ 240 ਵਿੱਚੋਂ 22 ਕਰਮੀਆਂ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ ਪਰ ਇਹ ਹਾਲੇ ਵੀ ਆਪਣੀ ਸਰਗਰਮ ਸੇਵਾ ਦੇ ਪਹਿਲੇ 180 ਦਿਨ ਦੀ ਸਿਖਲਾਈ ਜਾਰੀ ਰੱਖ ਰਹੇ ਹਨ। ਨੇਵੀ ਨੇ ਕਿਹਾ ਕਿ ਉਨ੍ਹਾਂ ਦੇ ਇੱਥੇ 8,000 ਤੋਂ ਵੱਧ ਕਰਮੀਆਂ ਨੇ ਹਾਲੇ ਤੱਕ ਟੀਕਾ ਨਹੀਂ ਲਗਵਾਇਆ ਹੈ। ਨੇਵੀ ਵੱਲੋਂ ਪਹਿਲਾਂ ਹੀ ਨਵੰਬਰ, 2021 ਤੱਕ ਪੂਰੀ ਤਰ੍ਹਾਂ ਟੀਕਾਕਰਨ ਕਰਾਉਣ ਦੀ ਸਮੇਂ ਸੀਮਾ ਦਿੱਤੀ ਜਾ ਚੁੱਕੀ ਸੀ।


Share