ਕੋਰੋਨਾ ਵੈਕਸੀਨ : ‘ਜੌਨਸਨ ਐਂਡ ਜੌਨਸਨ’ ਕੰਪਨੀ ਤੋਂ ਅਮਰੀਕਾ ਖਰੀਦੇਗਾ 10 ਕਰੋੜ ਡੋਜ਼

649
Share

ਵਾਸ਼ਿੰਗਟਨ, 6 ਅਗਸਤ (ਪੰਜਾਬ ਮੇਲ)- ਕੋਰੋਨਾ ਵਾਇਰਸ ਨਾਲ ਜੂਝ ਰਿਹਾ ਅਮਰੀਕਾ ‘ਜੌਨਸਨ ਐਂਡ ਜੌਨਸਨ’ ਕੰਪਨੀ ਤੋਂ 1 ਅਰਬ ਡਾਲਰ ‘ਚ ਕੋਵਿਡ-19 ਦੀ ਸੰਭਾਵਿਤ ਵੈਕਸੀਨ ਦੀ 10 ਕਰੋੜ ਡੋਜ਼ ਖਰੀਦੇਗਾ। ਮੰਨਿਆ ਜਾ ਰਿਹਾ ਹੈ ਕਿ ਡੇਢ ਲੱਖ ਅਮਰੀਕੀ ਲੋਕਾਂ ਦੀ ਜਾਨ ਲੈ ਚੁੱਕੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਟਰੰਪ ਪ੍ਰਸ਼ਾਸਨ ਨੇ ਵੈਕਸੀਨ ਅਤੇ ਦਵਾ ਜਮ•ਾ ਕਰਨ ਦੀ ਦਿਸ਼ਾ ਵਿੱਚ ਇੱਕ ਹੋਰ ਵੱਡਾ ਕਦਮ ਚੁੱਕਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵੈਕਸੀਨ ਦੀ 1 ਡੋਜ਼ ਦੀ ਕੀਮਤ ਲਗਭਗ 10 ਡਾਲਰ ਪੈ ਰਹੀ ਹੈ। ਇਸ ਤੋਂ ਪਹਿਲਾਂ ਮਾਰਚ ਮਹੀਨੇ ਵਿੱਚ ਅਮਰੀਕਾ ਨੇ ‘ਜੌਨਸਨ ਐਂਡ ਜੌਨਸਨ’ ਨੂੰ 45 ਕਰੋੜ 60 ਲੱਖ ਡਾਲਰ ਦਿੱਤੇ ਸਨ। ਇਸ ਤੋਂ ਇਲਾਵਾ ਅਮਰੀਕਾ ਫਾਈਜਰ ਅਤੇ ਜਰਮਨੀ ਦੀ ਬਾਇਓਟੈਕ ਕੰਪਨੀ ਤੋਂ ਵੀ 19.50 ਡਾਲਰ ਪ੍ਰਤੀ ਡੋਜ਼ ਦੀ ਦਰ ਨਾਲ ਵੈਕਸੀਨ ਖਰੀਦ ਰਿਹਾ ਹੈ। ਉੱਧਰ, ਆਕਸਫੋਰਡ ਯੂਨੀਵਰਸਿਟੀ ਵੱਲੋਂ ਬਣਾਈ ਜਾ ਰਹੀ ਵੈਕਸੀਨ ਦੇ 3 ਤੋਂ 4 ਡਾਲਰ ਪ੍ਰਤੀ ਡੋਜ਼ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਅਮਰੀਕਾ ਦੇ ਸਿਹਤ ਵਿਭਾਗ ਮੁਤਾਬਕ ਜੇਕਰ ‘ਜੌਨਸਨ ਐਂਡ ਜੌਨਸਨ’ ਦੀ ਵੈਕਸੀਨ ਨੂੰ ਟੀਕਾ ਲਾਏ ਜਾਣ ਦੀ ਮੁਹਿੰਮ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਤਾਂ ਇਹ ਮੁਫ਼ਤ ਵੀ ਹੋ ਸਕਦੀ ਹੈ।

ਅਮਰੀਕਾ ਸਰਕਾਰ 20 ਕਰੋੜ ਵਾਧੂ ਵੈਕਸੀਨ ਦਾ ਆਰਡਰ ਦੇ ਸਕਦੀ ਹੈ। ‘ਜੌਨਸਨ ਐਂਡ ਜੌਨਸਨ’ ਨੇ ਉਮੀਦ ਜਤਾਈ ਹੈ ਕਿ ਜੇਕਰ ਉਸ ਦਾ ਟ੍ਰਾਇਲ ਸਫ਼ਲ ਰਿਹਾ ਤਾਂ ਉਹ ਸਾਲ 2021 ਵਿੱਚ ਕੋਰੋਨਾ ਵੈਕਸੀਨ ਦੀ 1 ਅਰਬ ਡੋਜ਼ ਬਣਾ ਲਏਗੀ। ਕੰਪਨੀ ਨੇ ਕਿਹਾ ਕਿ ਉਹ ਅਮਰੀਕਾ ਅਤੇ ਦੁਨੀਆ ਭਰ ਵਿੱਚ ਆਪਣੀ ਵੈਕਸੀਨ ਨਿਰਮਾਣ ਸਮਰੱਥਾ ਨੂੰ ਹੋਰ ਜ਼ਿਆਦਾ ਵਧਾ ਰਹੀ ਹੈ। ਦੱਸ ਦੇਈਏ ਕਿ ਕੋਰੋਨਾ ਵਾਇਰਸ ਦੇ ਕਹਿਰ ਨਾਲ ਜੂਝ ਰਹੀ ਦੁਨੀਆ ਨੂੰ ਇਸ ਦੀ ਵੈਕਸੀਨ ਦੀ ਬੇਸਬਰੀ ਨਾਲ ਉਡੀਕ ਹੈ।
ਦੁਨੀਆ ਭਰ ਵਿੱਚ ਕਈ ਕੰਪਨੀਆਂ ਵੈਕਸੀਨ ਬਣਾਉਣ ਲਈ ਦਿਨ-ਰਾਤ ਇੱਕ ਕਰ ਰਹੀਆਂ ਹਨ। ਇਸ ਯਤਨ ਵਿੱਚ ਸਫ਼ਲਤਾ ਮਿਲਦੀ ਵੀ ਦਿਖਾਈ ਦੇ ਰਹੀ ਹੈ ਅਤੇ ਤਿੰਨ ਕੰਪਨੀਆਂ ਦੀ ਵੈਕਸੀਨ ਤੀਜੇ ਪੜਾਅ ਵਿੱਚ ਪਹੁੰਚ ਗਈ ਹੈ। ਕੋਰੋਨਾ ਦੀ ਵੈਕਸੀਨ ਅਜੇ ਤਿਆਰ ਨਹੀਂ ਹੋਈ, ਪਰ ਦੁਨੀਆ ਭਰ ਵਿੱਚ ਇਸ ਦੀ ਕਰੋੜਾਂ ਡੋਜ਼ ‘ਤੇ ਕਬਜ਼ਾ ਕਰਨ ਦੀ ਦੌੜ ਜਿਹੀ ਲੱਗੀ ਹੋਈ ਹੈ। ਵਿਸ਼ਵ ਭਰ ਵਿੱਚ ਲਗਭਗ 150 ਕੋਰੋਨਾ ਵਾਇਰਸ ਵੈਕਸੀਨ ‘ਤੇ ਕੰਮ ਚੱਲ ਰਿਹਾ ਹੈ। ਇਨ•ਾਂ ਵਿੱਚੋਂ 23 ਵੈਕਸੀਨ ਦਾ ਮਨੁੱਖਾਂ ‘ਤੇ ਪ੍ਰੀਖਣ ਸ਼ੁਰੂ ਹੋ ਗਿਆ ਹੈ। ਇਨ•ਾਂ ਵਿੱਚੋਂ ਵੀ 3 ਵੈਕਸੀਨ ਆਪਣੇ ਅੰਤਮ ਪੜਾਅ ਭਾਵ ਫੇਜ-3 ਵਿੱਚ ਹਨ। ਇਸ ਵਿੱਚ ਦੋ ਕੰਪਨੀਆਂ ਚੀਨ ਦੀਆਂ ਹਨ ਅਤੇ ਤੀਜੀ ਆਕਸਫੋਰਡ ਯੂਨੀਵਰਸਿਟੀ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਯੂਰਪੀ ਯੂਨੀਅਨ ਦੀ ਜੌਨਸਨ ਐਂਡ ਜੌਨਸਨ ਤੇ ਸਨੋਫ਼ੀ ਕੰਪਨੀ ਨਾਲ ਗੱਲਬਾਤ ਅੰਤਮ ਪੜਾਅ ਵਿੱਚ ਪਹੁੰਚ ਗਈ ਹੈ।


Share