ਕੋਰੋਨਾ ਵਾਇਰਸ : 21 ਅਗਸਤ ਤੱਕ ਕੈਨੇਡਾ-ਅਮਰੀਕਾ ਸਰਹੱਦ ਰਹੇਗੀ ਬੰਦ

671
Share

ਓਟਾਵਾ, 17 ਜੁਲਾਈ (ਪੰਜਾਬ ਮੇਲ)- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕੈਨੇਡਾ-ਅਮਰੀਕਾ ਸਰਹੱਦ ਜ਼ਰੀਏ ਆਮ ਯਾਤਰਾ ‘ਤੇ ਲਾਈ ਗਈ ਪਾਬੰਦੀ 30 ਦਿਨਾਂ ਲਈ ਹੋਰ ਅੱਗੇ ਵਧਾਈ ਗਈ ਹੈ। ਹੁਣ ਇਹ ਪਾਬੰਦੀ 21ਅਗਸਤ ਤੱਕ ਲਾਗੂ ਰਹੇਗੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਇਸ ਸਬੰਧੀ ਜਾਣਕਾਰੀ ਦਿੱਤੀ। ਕੋਰੋਨਾ ਵਾਇਰਸ ਦੇ ਮੱਦੇਨਜ਼ਰ ਕੈਨੇਡਾ-ਅਮਰੀਕਾ ਵਿਚਕਾਰ ਗੈਰ-ਜ਼ਰੂਰੀ ਯਾਤਰਾ ‘ਤੇ ਪਾਬੰਦੀ ਪਹਿਲੀ ਵਾਰ ਮਾਰਚ ਵਿਚ ਲਾਈ ਗਈ ਸੀ, ਜਿਸ ਤੋਂ ਬਾਅਦ ਇਸ ਨੂੰ ਕਈ ਵਾਰ ਵਧਾਇਆ ਜਾ ਚੁੱਕਾ ਹੈ। ਕੈਨੇਡਾ ਯੂ਼.ਐੱਸ ਵਿਚਕਾਰ ਵਪਾਰ ਨੂੰ ਇਸ ਸਬੰਧੀ ਛੋਟ ਦਿੱਤੀ ਗਈ ਹੈ। ਦੱਸ ਦਈਏ ਕਿ ਅਮਰੀਕਾ ਵਿਚ ਹੁਣ ਤੱਕ 35 ਲੱਖ ਲੋਕ ਕੋਰੋਨਾ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ ਇਸ ਕਾਰਨ 1,38,000 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ ਕੈਨੇਡਾ ਵਿੱਚ ਕਾਰਨ ਮਰਨ ਵਾਲਿਆਂ ਦੀ ਗਿਣਤੀ ਬਹੁਤ ਘੱਟ ਹੈ।


Share