ਕੋਰੋਨਾ ਵਾਇਰਸ : 100 ਤੋਂ ਜ਼ਿਆਦਾ ਭਾਰਤੀ ਵਿਦਿਆਰਥੀ ਮਨੀਲਾ ਏਅਰਪੋਰਟ ‘ਤੇ ਫਸੇ

731
Share

ਨਵੀਂ ਦਿੱਲੀ, 21 ਮਾਰਚ (ਪੰਜਾਬ ਮੇਲ)- ਕੋਰੋਨਾ ਵਾਇਰਸ ਦਾ ਵਧਦਾ ਕਹਿਰ ਪੂਰੀ ਦੁਨੀਆ ਦੇ ਲਈ ਚੁਣੌਤੀ ਬਣ ਗਿਆ। ਕਈ ਦੇਸ਼ ਅਪਣੀ ਸਰਹੱਦਾਂ ਦੂਜੇ ਦੇਸ਼ਾਂ ਦੇ ਨਗਾਰਿਕਾਂ ਦੇ ਲਈ ਬੰਦ ਕਰ ਚੁੰਕੇ ਹਨ। ਸੈਂਕੜੇ ਭਾਰਤੀ ਅਜੇ ਵੀ ਦੁਨੀਆ ਦੇ ਕੁਝ ਦੇਸ਼ਾਂ ਵਿਚ ਫਸੇ ਹੋਏ ਹਨ। ਇਸ ਦੌਰਾਨ ਜਦ ਫਿਲੀਪੀਂਸ ਸਰਕਾਰ ਨੇ ਬੁਧਵਾਰ ਨੂੰ ਭਾਰਤੀ ਵਿਦਿਆਰਥੀਆਂ ਨੂੰ 72 ਘੰਟੇ ਵਿਚ ਦੇਸ਼ ਛੱਡਣ ਦਾ ਆਦੇਸ਼ ਦਿੱਤਾ ਤਾਂ ਉਥੇ ਮੌਜੂਦ ਵਿਦਿਆਰਥੀਆਂ ਵਿਚ ਹਫੜਾ ਦਫੜੀ ਦਾ ਮਾਹੌਲ ਬਣ ਗਿਆ। ਇਸ ਤੋਂ ਬਾਅਦ 100 ਦੇ ਕਰੀਬ ਵਿਦਿਆਰਥੀ ਮਨੀਲਾ ਏਹਰਪੋਰਟ ‘ਤੇ ਪੁੱਜੇ। ਪ੍ਰੰਤੂ ਊਨ੍ਹਾਂ ਉਥੋਂ ਅੱਗੇ ਜਾਣ ਦੇ ਲਈ ਰੋਕ ਦਿੱਤਾ ਗਿਆ। ਪ੍ਰੇਸ਼ਾਨ ਵਿਦਿਆਰਥੀਆਂ ਨੇ ਮਦਦ ਦੇ ਲਈ ਸੋਸ਼ਲ ਮੀਡੀਆ ਦੇ ਜ਼ਰੀਏ ਭਾਰਤ ਸਰਕਾਰ ਨੂੰ ਅਪੀਲ ਕੀਤੀ ਲਿਕਨ ਕਈ ਕੋਸ਼ਿਸ਼ਾਂ ਤੋਂ ਬਾਅਦ ਵੀ ਗੱਲ ਨਹਂੀ ਬਣ ਸਕੀ।
ਇਸ ਤੋਂ ਬਾਅਦ ਵਿਦਿਆਰਥੀਆਂ ਨੇ ਨਿਊਯਾਰਕ ਵਿਚ 32 ਸਾਲ ਤੋਂ ਰਹਿ ਰਹੇ  ਸਮਜਕ ਕਾਰਕੁੰਨ ਪ੍ਰੇਮ ਭੰਡਾਰੀ ਨਾਲ ਵੱਟਸਐਪ ਦੇ ਜ਼ਰੀਏ ਸੰਪਰਕ ਕੀਤਾ। ਉਨ੍ਹਾਂ ਪੂਰਾ ਮਾਮਲਾ ਦੱਸਿਆ। ਇਸ ਤੋਂ ਬਾਅਦ ਭੰਡਾਰੀ ਨੂੰ ਏਅਰਪੋਰਟ ਤੋਂ ਵੀਡੀਓ ਬਣਾ ਕੇ ਭੇਜਿਆ। ਇਸ ਤੋਂ ਬਾਅਦ ਭੰਡਾਰੀ ਨੇ ਭਾਰਤ ਸਰਕਾਰ ਦੇ ਵਿਦੇਸ਼ ਸਕੱਤਰ ਨਾਲ ਸੰਪਰਕ ਕਰਕੇ ਵਿਦਿਆਰਥੀਆਂ ਦੀ ਮਦਦ ਦੀ ਅਪੀਲ ਕੀਤੀ। ਹਰਸ਼ਵਰਧਨ ਦੇ ਤੁਰੰਤ ਦਖ਼ਲ ਨਾਲ ਮਨੀਲਾ ਸਥਿਤ ਭਾਰਤੀ ਦੂਤਘਰ ਹਰਕਤ ਵਿਚ ਆਇਆ। ਇਸ ਤੋਂ ਬਾਅਦ ਦੂਤਘਰ ਦੇ ਅਧਿਕਾਰੀ ਭਾਰਤੀ ਵਿਦਿਆਰਥੀਆਂ ਦੀ ਮਦਦ ਕਰਨ ਏਅਰਪੋਰਟ ਪੁੱਜੇ। ਉਨ੍ਹਾਂ ਨੇ ਉਥੇ ਮੌਜੂਦ ਵਿਦਿਆਰਥੀਆਂ ਨੂੰ ਭੋਜਨ ਕਰਾਇਆ।  ਉਨ੍ਹਾਂ ਦੇ ਏਅਰਪੋਰਟ ਤੋਂ ਨਿਕਲਣ ਦੀ ਵਿਵਸਥਾ ਕਰਵਾਈ।


Share