ਕੋਰੋਨਾ ਵਾਇਰਸ : ਰੂਸ ਵਿਚ ਦੂਜੀ ਵੈਕਸੀਨ ਨੂੰ ਮਨਜ਼ੂਰੀ

604
Share

ਮਾਸਕੋ, 15 ਅਕਤੂਬਰ (ਪੰਜਾਬ ਮੇਲ)- ਕੋਰੋਨਾ ਮਹਾਮਾਰੀ ਸੰਕਟ ਦੇ ਵਿਚ ਰੂਸ ਨੇ ਬੁਧਵਾਰ ਨੂੰ ਇੱਕ ਵੱਡਾ ਐਲਾਨ ਕੀਤਾ ਹੈ। ਰੂਸ ਵਿਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਵਿਚ ਹੋ ਰਹੇ ਵਾਧੇ ਦੇ ਵਿਚ ਰੂਸੀ ਰਾਸ਼ਟਪਰਤੀ ਵਲਾਦੀਮਿਰ ਪੁਤਿਨ ਨੇ ਐਲਾਨ ਕੀਤਾ ਹੈ ਕਿ ਰੂਸ ਨੇ ਅਪਣੀ ਦੂਜੀ ਕੋਰੋਨਾ ਵੈਕਸੀਨ ਨੂੰ ਰਜਿਸਟਰ ਕਰਵਾ ਲਿਆ ਹੈ। ਰੂਸ ਵਿਚ ਸਰਕਾਰ ਨੇ ਇਸ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਰਾਸ਼ਟਰਪਤੀ ਪੁਤਿਨ ਨੇ ਕੈਬਨਿਟ ਮੈਂਬਰਾਂ ਦੇ ਨਾਲ Îਇੱਕ ਵੀਡੀਓ ਕਾਨਫਰੰਸ ਦੌਰਾਨ ਇਸ ਦਾ ਐਲਾਨ ਕੀਤਾ। ਪੁਤਿਨ ਨੇ ਕਿਹਾ ਕਿ ਨੋਵੋਸਿਬਿਸਰਕ ਵੈਕਟਰ ਸੈਂਟਰ ਨੇ ਅੱਜ ਕੋਰੋਨਾ ਦੇ ਖ਼ਿਲਾਫ਼ ਦੂਜੀ ਰੂਸੀ ਵੈਕਸੀਨ ਰਜਿਸਟਰਡ ਕੀਤੀ ਹੈ। ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੇ ਬੁਧਵਾਰ ਨੂੰ ਸਰਕਾਰੀ ਅਧਿਕਾਰੀਆਂ ਦੇ ਨਾਲ ਇੱਕ ਟੈਲੀਵਿਜ਼ਨ ਬੈਠਕ ਦੌਰਾਨ ਇਹ ਐਲਾਨ ਕੀਤਾ।  ਪੁਤਿਨ ਨੇ ਕਿਹਾ ਕਿ ਸਾਨੂੰ ਹੁਣ ਪਹਿਲੇ ਅਤੇ ਦੂਜੇ ਟੀਕੇ ਦਾ ਉਤਪਾਦਨ ਵਧਾਉਣ ਦੀ ਜ਼ਰੂਰਤ ਹੈ। ਪੁਤਿਨ ਨੇ ਕਿਹਾ ਕਿ ਪਹਿਲਾ ਫਰਜ਼ ਇਹ ਹੈ ਕਿ ਹੁਣ ਵੈਕਸੀਨ ਨੂੰ ਬਾਜ਼ਾਰ ਦੀ ਸਪਲਾਈ ਦੇ ਹਿਸਾਬ ਨਾਲ ਉਤਾਰਿਆ ਜਾਵੇ।
ਰੂਸ ਨੇ ਇਸ ਤੋਂ ਪਹਿਲਾਂ 11 ਅਗਸਤ ਨੂੰ ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ ਸਪੂਤਨਿਕ-ਵੀ ਨੂੰ ਰਜਿਸਟਰ ਕਰਾਇਆ ਸੀ। ਹੁਣ ਕਰੀਬ ਦੋ ਮਹੀਨੇ ਬਾਅਦ ਰੂਸ ਦੇ ਵਿਗਿਆਨੀਆਂ ਨੇ ਇੱਕ ਵਾਰ ਮੁੜ ਦੂਜੀ ਵੈਕਸੀਨ ਨੂੰ ਵੀ ਰਜਿਸਟਰ ਕਰਾਇਆ ਹੈ। ਰੂਸੀ  ਅਧਿਕਾਰੀਆਂ ਨੇ ਮੁਢਲੇ ਪੜਾਅ ਦੇ ਅਧਿਐਨ ਤੋ ਬਾਅਦ ਦੂਜੀ ਕੋਰੋਨਾ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਹੈ। ਪੁਤਿਨ ਨੇ ਇਸ ਤੋਂ ਪਹਿਲਾਂ ਅਗਸਤ ਵਿਚ ਕਿਹਾ ਸੀ ਕਿ ਉਨ੍ਹਾਂ ਦੇ ਦੇਸ਼ ਨੇ ਸਪੂਤਨਿਕ ਵੀ ਨਾਂ ਦੀ ਪਹਿਲੀ ਕੋਰੋਨਾ ਵੈਕਸੀਨ ਰਜਿਸਟਰ ਕਰਵਾ ਲਈ ਹੈ। ਫਿਲਹਾਲ ਇਹ ਵੈਕਸੀਨ ਅਪਣੇ ਟਰਾਇਲ ਦੇ ਆਖਰੀ  ਪੜਾਅ ਵਿਚ ਹੈ। ਹਾਲਾਂਕਿ ਦੁਨੀਆ ਦੇ ਕਈ ਵਿਗਿਆਨੀਆਂ ਨੇ ਇਸ ਵੈਕਸੀਨ ਨੂੰ ਜਲਦਬਾਜ਼ੀ ਵਿਚ ਉਤਾਰੀ ਗਈ ਵੈਕਸੀਨ ਦੱਸਦੇ ਹੋਏ ਇਸ ਦੀ ਅਲੋਚਨਾ ਕੀਤੀ ਸੀ।


Share