ਕੋਰੋਨਾ ਵਾਇਰਸ : ਮ੍ਰਿਤਕਾਂ ਦਾ ਅੰਕੜਾ ਚਾਰ ਲੱਖ 66 ਹਜ਼ਾਰ ਪਾਰ

772

ਨਵੀਂ ਦਿੱਲੀ, 21 ਜੂਨ (ਪੰਜਾਬ ਮੇਲ)- ਦੁਨੀਆਂ ਭਰ ‘ਚ ਕੋਰੋਨਾ ਵਾਇਰਸ ਦਾ ਕਹਿਰ ਬਰਕਰਾਰ ਹੈ। ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਕੇ ਦੁਨੀਆਂ ਦੇ ਕਈ ਦੇਸ਼ਾਂ ‘ਚ ਤਬਾਹੀ ਮਚਾ ਚੁੱਕਾ ਹੈ ਕੋਰੋਨਾ ਵਾਇਰਸ। ਵਰਲਡੋਮੀਟਰ ਮੁਤਾਬਕ ਦੁਨੀਆਂ ਭਰ ‘ਚ ਕੋਰੋਨਾ ਮਹਾਮਾਰੀ ਦੀ ਲਪੇਟ ‘ਚ 89 ਲੱਖ ਲੋਕ ਆ ਚੁੱਕੇ ਹਨ। ਜਦਕਿ ਮ੍ਰਿਤਕਾਂ ਦਾ ਅੰਕੜਾ ਚਾਰ ਲੱਖ, 66 ਹਜ਼ਾਰ ਦਾ ਅੰਕੜਾ ਪਾਰ ਕਰ ਚੁੱਕਾ ਹੈ।

ਕੋਰੋਨਾ ਵਾਇਰਸ ਕਾਰਨ ਪਿਛਲੇ 24 ਘੰਟਿਆਂ ‘ਚ ਪੰਜ ਹਜ਼ਾਰ ਤੋਂ ਜ਼ਿਆਦਾ ਮੌਤਾਂ ਹੋਈਆਂ ਹਨ ਤੇ ਇਕ ਦਿਨ ‘ਚ ਦੋ ਲੱਖ ਤੋਂ ਵੱਧ ਲੋਕ ਇਨਫੈਕਟਡ ਹੋਏ। ਰਾਹਤ ਦੀ ਗੱਲ ਇਹ ਹੈ ਕਿ ਦਿਨ ਪ੍ਰਤੀ ਦਿਨ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ‘ਚ ਇਜ਼ਾਫਾ ਹੋ ਰਿਹਾ ਹੈ। ਪੂਰੀ ਦੁਨੀਆਂ ‘ਚ ਹੁਣ ਤਕ 47 ਲੱਖ, 38 ਹਜ਼ਾਰ, 542 ਲੋਕ ਸਿਹਤਯਾਬ ਹੋ ਚੁੱਕੇ ਹਨ।

ਵੱਖ-ਵੱਖ ਦੇਸ਼ਾਂ ਦੇ ਅੰਕੜੇ:

• ਅਮਰੀਕਾ: ਕੇਸ – 23,30,578, ਮੌਤਾਂ – 1,21,980

• ਬ੍ਰਾਜ਼ੀਲ: ਕੇਸ – 10,70,139, ਮੌਤਾਂ – 50,058

• ਰੂਸ: ਕੇਸ – 5,76,952, ਮੌਤਾਂ – 8,002

• ਭਾਰਤ: ਕੇਸ – 4,11,727, ਮੌਤਾਂ – 13,277

• ਯੂਕੇ: ਕੇਸ – 3,03,110, ਮੌਤਾਂ – 42,589

• ਸਪੇਨ: ਕੇਸ – 2,93,018, ਮੌਤਾਂ – 28,322

• ਪੇਰੂ: ਕੇਸ – 2,51,338, ਮੌਤਾਂ – 7,861

• ਇਟਲੀ: ਕੇਸ – 2,38,275, ਮੌਤਾਂ – 34,610