ਕੋਰੋਨਾ ਵਾਇਰਸ : ਮਹਾਰਾਸ਼ਟਰ ‘ਚ ਪਰਿਵਾਰਕ ਮੈਂਬਰ ਪੀੜਤਾਂ ਦੀਆਂ ਲਾਸ਼ਾਂ ਲੈਣ ਤੋਂ ਰਹੇ ਕੰਨੀ ਕਰਤਾ

637
Share

ਨਵੀਂ ਦਿੱਲੀ, 12 ਜੂਨ (ਪੰਜਾਬ ਮੇਲ)- ਭਾਰਤ ‘ਚ ਕੋਰੋਨਾ ਵਾਇਰਸ ਦਾ ਕਹਿਰ ਬਰਕਰਾਰ ਹੈ। ਦੇਸ਼ ‘ਚ ਸਭ ਤੋਂ ਵੱਧ ਪ੍ਰਭਾਵਿਤ ਸੂਬਾ ਮਹਾਰਾਸ਼ਟਰ ਹੈ। ਕੋਰੋਨਾ ਵਾਇਰਸ ਦੇ ਹੌਟਸਪੌਟ ਮੁੰਬਈ ‘ਚ ਹਾਲਾਤ ਕਾਫੀ ਨਾਜ਼ੁਕ ਬਣੇ ਹੋਏ ਹਨ। ਹਸਪਤਾਲਾਂ ‘ਚ ਕੋਰੋਨਾ ਪੀੜਤਾਂ ਦੀਆਂ ਲਾਸ਼ਾਂ ਲਵਾਰਸ ਪਈਆਂ ਹਨ। ਦਰਅਸਲ ਕੋਰੋਨਾ ਵਾਇਰਸ ਦੇ ਡਰ ਕਾਰਨ ਉਨ੍ਹਾਂ ਦੇ ਪਰਿਵਾਰਕ ਮੈਂਬਰ ਲਾਸ਼ਾਂ ਲੈਣ ਤੋਂ ਕੰਨੀ ਕਰਤਾ ਰਹੇ ਹਨ।

ਮੁੰਬਈ ਦੇ ਕੇਈਐਮ ਹਸਪਤਾਲ ‘ਚ 12 ਮਰੀਜ਼ਾਂ ਦੀਆਂ ਮ੍ਰਿਤਕ ਦੇਹਾਂ ਪਈਆਂ ਹਨ। ਹਾਲਾਤ ਇਹ ਹਨ ਕਿ ਕਈ ਲਾਸ਼ਾਂ ਨੂੰ ਕਈ ਕਈ ਹਫ਼ਤੇ ਬੀਤਣ ਮਗਰੋਂ ਵੀ ਕੋਈ ਲੈਣ ਨਹੀਂ ਆਇਆ। ਅਜਿਹੇ ‘ਚ ਹੁਣ ਸਸਕਾਰ ਲਈ ਪੁਲਿਸ ਦੀ ਮਦਦ ਲਈ ਜਾ ਰਹੀ ਹੈ।

ਇਕੱਲੇ ਮੁੰਬਈ ‘ਚ ਹੀ 1900 ਤੋਂ ਵੱਧ ਮੌਤਾਂ ਕੋਰੋਨਾ ਵਾਇਰਸ ਕਾਰਨ ਹੋ ਚੁੱਕੀਆਂ ਹਨ। ਪੌਜ਼ੇਟਿਵ ਮਰੀਜ਼ਾਂ ਦੀ ਗਿਣਤੀ 53,000 ਦਾ ਅੰਕੜਾ ਪਾਰ ਕਰ ਗਈ ਹੈ। ਅਜਿਹੇ ‘ਚ ਹਸਪਤਾਲਾਂ ‘ਚ ਕੋਰੋਨਾ ਕਾਰਨ ਮਰਨ ਵਾਲਿਆਂ ਦੀਆਂ ਲਵਾਰਸ ਪਈਆਂ ਲਾਸ਼ਾਂ ਵੀ ਵੱਡੀ ਸਮੱਸਿਆ ਬਣੀਆਂ ਹੋਈਆਂ ਹਨ।


Share