ਕੋਰੋਨਾ ਵਾਇਰਸ : ਮਰੀਜ਼ਾਂ ਦੀ ਗਿਣਤੀ 13 ਲੱਖ ਟੱਪੀ, 70 ਹਜ਼ਾਰ ਤੋਂ ਵੱਧ ਮੌਤਾਂ

903

ਵਾਸ਼ਿੰਗਟਨ/ਟੋਰਾਂਟੋ/ਲੰਡਨ, 6 ਅਪ੍ਰੈਲ (ਪੰਜਾਬ ਮੇਲ)- ਖ਼ਤਰਨਾਕ ਕੋਰੋਨਾ ਵਾਇਰਸ ਹੁਣ ਤੱਕ 70 ਹਜ਼ਾਰ ਤੋਂ ਵੱਧ ਮੌਤਾਂ ਦਾ ਕਾਰਨ ਬਣ ਚੁੱਕਾ ਹੈ ਅਤੇ ਮਰੀਜ਼ਾਂ ਦੀ ਗਿਣਤੀ 13 ਲੱਖ ਦਾ ਅੰਕੜਾ ਪਾਰ ਕਰ ਗਈ ਹੈ। ਦੂਜੇ ਪਾਸੇ 2 ਲੱਖ 65 ਹਜ਼ਾਰ ਮਰੀਜ਼ ਸਿਹਤਯਾਬ ਵੀ ਹੋ ਚੁੱਕੇ ਹਨ। ਅਮਰੀਕਾ ਵਿਚ ਮਰੀਜ਼ਾਂ ਦੀ ਗਿਣਤੀ ਸਾਢੇ ਤਿੰਨ ਲੱਖ ਦੇ ਨੇੜੇ ਪੁੱਜ ਗਈ ਹੈ ਜਦਕਿ 10 ਹਜ਼ਾਰ ਲੋਕਾਂ ਦੀ ਜਾਨ ਜਾ ਚੁੱਕੀ ਹੈ। ਰਾਸ਼ਟਰਪਤੀ ਡੌਨਲਡ ਟਰੰਪ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਜਲਦ ਹੀ ਕੋਰੋਨਾ ਵਾਇਰਸ ਕਾਰਨ ਪੈਦਾ ਹੋਏ ਹਾਲਾਤ ਕਾਬੂ ਹੇਠ ਆ ਜਾਣਗੇ। ਉਧਰ ਕੈਨੇਡਾ ਵਿਚ ਮਰੀਜ਼ਾਂ ਦੀ ਗਿਣਤੀ 16 ਹਜ਼ਾਰ ਤੋਂ ਟੱਪ ਗਈ ਹੈ ਜਦਕਿ ਹੁਣ ਤੱਕ 280 ਜਣੇ ਦਮ ਤੋੜ ਚੁੱਕੇ ਹਨ। ਐਤਵਾਰ ਰਾਤ ਪ੍ਰੈਸ ਕਾਨਫ਼ਰੰਸ ਦੌਰਾਨ ਡੌਨਲਡ ਟਰੰਪ ਨੇ ਕਿਹਾ ਕਿ ਹਨੇਰੀ ਸੁਰੰਗ ਦੇ ਅਖੀਰ ਵਿਚ ਸਾਨੂੰ ਉਮੀਦ ਦੀ ਕਿਰਨ ਨਜ਼ਰ ਆ ਰਹੀ ਹੈ। ਜਿਸ ਹਿਸਾਬ ਨਾਲ ਘਟਨਾਕ੍ਰਮ ਬਦਲ ਰਿਹਾ ਹੈ, ਉਸ ਤੋਂ ਮਹਿਸੂਸ ਹੁੰਦਾ ਹੈ ਕਿ ਕੋਰੋਨਾ ਰੂਪ ਹਨੇਰੇ ਦੇ ਖ਼ਾਤਮੇ ਦਾ ਸੂਰਜ ਜਲਦ ਚੜ•ਨ ਵਾਲਾ ਹੈ। ਭਾਵੇਂ ਟਰੰਪ ਪਰਵਾਰ ਸੋਸ਼ਲ ਮੀਡੀਆ ਰਾਹੀਂ ਮਾਸਕ ਪਹਿਨਣ ਦੀ ਅਪੀਲ ਕਰ ਰਿਹਾ ਹੈ ਪਰ ਖੁਦ ਡੌਨਲਡ ਟਰੰਪ ਇਸ ਤੋਂ ਟਾਲਾ ਵੱਟ ਰਹੇ ਹਨ। ਰਾਸ਼ਟਰਪਤੀ ਨੇ ਕਿਹਾ ਕਿ ਜੇ ਬਹੁਤ ਜ਼ਰੂਰੀ ਹੋਇਆ ਤਾਂ ਹੀ ਮਾਸਕ ਪਹਿਨਾਗਾ। ਇਸੇ ਦਰਮਿਆਨ ਅਮਰੀਕਾ ਦੇ ਸਰਜਨ ਜਨਰਲ ਐਡਮਿਰਲ ਜੇ. ਐਡਮਜ਼ ਮੁਤਾਬਕ ਇਹ ਹਫ਼ਤਾ ਮੁਲਕ ਵਾਸਤੇ ਬੇਹੱਦ ਮੁਸ਼ਕਲਾਂ ਵਾਲਾ ਤੇ ਦੁਖਦਾਈ ਸਾਬਤ ਹੋ ਸਕਦਾ ਹੈ। ਫ਼ੌਕਸ ਨਿਊਜ਼ ਨਾਲ ਗੱਲਬਾਤ ਕਰਦਿਆਂ ਉਨ•ਾਂ ਕਿਹਾ ਕਿ ਅੱਜ ਤੋਂ ਸ਼ੁਰੂ ਹੋਇਆ ਹਫ਼ਤਾ ਕਈ ਪਹਿਲੂਆਂ ਤੋਂ ਅਹਿਮ ਹੋਵੇਗਾ।