ਕੋਰੋਨਾ ਵਾਇਰਸ : ਮਜਬੂਰੀਆਂ ਦਾ ਲਾਭ ਏਅਰਲਾਈਨਜ਼ ਕੰਪਨੀਆਂ ਚੁੱਕਣ ਲੱਗੀਆਂ

682
Share

  • ਕੈਨੇਡਾ ਤੋਂ ਭਾਰਤ ਦਾ ਕਿਰਾਇਆ 4 ਗੁਣਾ ਵਧਿਆ

ਅਹਿਮਦਾਬਾਦ, 19 ਮਾਰਚ (ਪੰਜਾਬ ਮੇਲ)- ਕੋਰੋਨਾ ਵਾਇਰਸ ਕਾਰਨ ਯੂਰਪ ਸਣੇ ਕਈ ਦੇਸ਼ਾਂ ਵਿਚ ਭਾਰਤੀ ਨਾਗਰਿਕ ਫਸੇ ਹੋਏ ਹਨ। ਇਸ ਵਿਚ ਗੁਜਰਾਤ ਦੇ ਵੀ ਕਈ ਪਰਵਾਰ ਸ਼ਾਮਲ ਹਨ। ਜੋ ਭਾਰਤ ਆਉਣਾ ਚਾਹੁੰਦੇ ਹਨ। ਹੁਣ ਇਨ੍ਹਾਂ ਦੀ ਮਜਬੂਰੀਆਂ ਦਾ ਲਾਭ ਏਅਰਲਾਈਨਜ਼ ਕੰਪਨੀਆਂ ਚੁੱਕਣ ਲੱਗੀਆਂ ਹਨ। ਇਸ ਸਮੇਂ ਯਾਤਰੀਆਂ ਦੀ ਗਿਣਤੀ ਘੱਟ ਹੋਣ ਦੇ ਬਾਅਦ ਵੀ ਕੈਨੇਡਾ ਤੋਂ ਭਾਰਤ ਦਾ ਕਿਰਾਇਆ 65 ਤੋਂ 70 ਹਜ਼ਾਰ ਰੁਪਏ ਦੇ ਬਦਲੇ ਇੱਕ ਲੱਖ 88 ਹਜ਼ਾਰ ਰੁਪਏ ਵਸੂਲਿਆ ਜਾ ਰਿਹਾ ਹੈ।
ਇਸੇ ਤਰ੍ਹਾਂ ਪੋਲੈਂਡ ਤੋਂ ਅਹਿਮਦਾਬਾਦ ਦਾ ਕਿਰਾਇਆ 65 ਹਜ਼ਾਰ ਦੇ ਆਸ ਪਾਸ ਹੈ। ਪਰ ਏਅਰਲਾਈਨਜ਼ ਇਸ ਸਮੇਂ ਡੇਢ ਲੱਖ ਰੁਪਏ ਵਸੂਲ ਰਹੀ ਹੈ। ਪੋਲੈਂਡ ਵਿਚ ਸਟੱਡੀ ਕਰਨ ਵਾਲੇ ਅਹਿਮਦਾਬਾਦ ਦੇ ਇੱਕ ਵਿਦਿਆਰਥੀ ਦੀ ਮਾਂ ਜੋਤੀ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਸਣੇ ਉਥੇ 100 ਲੋਕ ਫਸੇ ਹੋਏ ਹਨ। ਮਲੇਸ਼ੀਆ ਦੇ ਕੁਆਲਾਲੰਪੁਰ ਵਿਚ ਗੁਜਰਾਤ ਦੇ 50 ਵਿਦਿਆਰਥੀ ਫਸੇ ਹੋਏ ਹਨ।
ਯੂਰਪੀ ਦੇਸ਼ਾਂ ਵਿਚ ਕੋਰੋਨਾ ਵਾਇਰਸ ਨੂੰ ਧਿਆਨ ਵਿਚ ਰੱਖਦੇ ਹੋਏ ਡਾਇਰੈਕਟਰ ਜਨਰਲ ਆਫ਼ ਸਿਵਲ ਐਵੀਏਸ਼ਨ ਨੇ ਯੂਕੇ ਅਤੇ ਯੂਰਪ ਜਾਣ ਵਾਲੀ ਸਾਰੀ ਕੌਮਾਤਰੀ ਉਡਾਣਾਂ  ਰੱਦ ਕਰਨ ਦਾ ਆਦੇਸ਼ ਦਿੱਤਾ ਹੈ। ਇਸ ਕਾਰਨ ਹੁਣ ਅਹਿਮਦਾਬਾਦ ਤੋਂ ਬੈਂਕਾਕ, ਸਿੰਗਾਪੁਰ, ਕੁਵੈਤ, ਦੋਹਾ ਅਤੇ ਅਹਿਮਦਾਬਾਦ-ਲੰਡਨ ਫਲਾਈਟ ਵੀ 19 ਮਾਰਚ ਤੋਂ 31 ਮਾਰਚ ਤੱਕ ਰੱਦ ਰਹੇਗੀ।
ਮਹਾਰਾਸ਼ਟਰ ਵਿਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਮੁੰਬਈ ਜਾਣ ਅਤੇ ਉਥੇ ਆਉਣ ਵਾਲੇ ਯਾਤਰੀਆਂ ਦੀ ਗਿਣਤੀ ਵਿਚ ਦੋ ਦਿਨਾਂ ਵਿਚ ਬੇਹੱਦ ਕਮੀ ਆਈ ਹੈ। ਅਮਿਦਾਬਾਦ ਤੋਂ ਮੁੰਬਈ ਜਾਣ ਵਾਲੀ ਟਰੇਨ ਵਿਚ ਟਿਕਟ  ਕੈਂਸਲਨੇਸ਼ਨ ਵਿਚ 5 ਗੁਣਾ ਵਾਧਾ ਹੋਇਆ ਹੈ। ਮੰਗਲਵਾਰ ਦੁਪਹਿਰ ਤੱਕ ਅਹਿਮਦਾਬਾਦ ਤੋਂ ਮੁੰਬਈ ਗਈ ਸ਼ਤਾਬਦੀ ਐਕਸਪ੍ਰੈਸ ਪੂਰੀ ਤਰ੍ਹਾਂ ਖਾਲੀ ਸੀ। ਮੁੰਬਈ ਰੂਟ ‘ਤੇ 150 ਤੋਂ ਜ਼ਿਆਦਾ ਟਿਕਟਾਂ ਕੈਂਸਲ ਕੀਤੀਆਂ ਗਈਆਂ ਹਨ। ਵੀਆਈਪੀ ਕੋਟੇ ਤੋਂ ਵੀ ਬੁਕਿੰਗ ਨਹੀਂ ਹੋ ਰਹੀ।


Share