ਕੋਰੋਨਾ ਵਾਇਰਸ : ਭਾਰਤ ਨੇ ਸਾਰੇ ਦੇਸ਼ਾਂ ਦੇ ਵੀਜ਼ੇ 15 ਅਪ੍ਰੈਲ ਤੱਕ ਕੀਤੇ ਰੱਦ

702
Share

ਕਿਸੇ ਵੀ ਦੇਸ਼ ਦਾ ਨਾਗਰਿਕ ਨਹੀਂ ਆ ਸਕੇਗਾ ਭਾਰਤ

ਨਵੀਂ ਦਿੱਲੀ, 12 ਮਾਰਚ (ਪੰਜਾਬ ਮੇਲ)– ਭਾਰਤ ਵਿਚ ਕੋਰੋਨਾ ਵਾਇਰਸ ਨੂੰ ਵਧਣ ਤੋਂ ਰੋਕਣ ਦੇ ਲਈ ਸਰਕਾਰ ਨੇ ਡਿਪਲੋਮੈਟ, ਰੋਜ਼ਗਾਰ ਨੂੰ ਛੱਡ ਕੇ ਟੂਰਿਸਟ ਸਣੇ ਲਗਭਗ ਸਾਰੀ ਤਰ੍ਹਾ ਦੇ ਵੀਜ਼ੇ ਨੂੰ 15 ਅਪ੍ਰੈਲ ਤੱਕ ਰੱਦ ਕਰ ਦਿੱਤਾ। ਮਿਆਂਮਾਰ ਨਾਲ ਲੱਗਦੀ ਸਰਹੱਦ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ। ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਵਾਇਰਸ ਨੂੰ ਕੌਮਾਂਤਰੀ ਮਹਾਂਮਾਰੀ ਐਲਾਨ ਕਰ ਦਿੱਤਾ ਹੈ। ਸੰਗਠਨ ਨੇ ਇਸ ਦੇ ਖਤਰਨਾਕ ਪੱਧਰ ‘ਤੇ ਪ੍ਰਸਾਰ ਅਤੇ ਗੰਭੀਰਤਾ ਤੇ ਇਸ ਨੂੰ ਰੋਕ ਪਾਉਣ ਵਿਚ ਅਸਮਰਥਤਾ ‘ਤੇ ਗੰਭੀਰ ਚਿੰਤਾ ਜਤਾਈ ਹੈ।
ਸਿਹਤ ਮੰਤਰਾਲੇ ਨੇ ਕਿਹਾ ਕਿ ਡਿਪਲੋਮੈਟ, ਕੌਮਾਂਤਰੀ ਸੰਗਠਨਾਂ, ਰੋਜ਼ਗਾਰ ਅਤੇ ਪ੍ਰੋਜੈਕਟ ਵੀਜ਼ਾ ਨੂੰ ਛੱਡ ਕੇ ਪਲਾਂ ਤੋਂ ਜਾਰੀ ਟੂਰਿਸਟ ਸਣੇ ਸਾਰੀ ਸ਼੍ਰੇਣੀ ਦੇ ਵੀਜ਼ੇ ਨੂੰ 15 ਅਪ੍ਰੈਲ  ਤੱਕ ਰੱਦ ਕਰ ਦਿੱਤਾ ਗਿਆ ਹੈ।
ਇਹ ਆਦੇਸ਼ 13 ਮਾਰਚ ਦੀ ਅੱਧੀ ਰਾਤ ਤੋਂ ਲਾਗੂ ਹੋਵੇਗਾ। ਦੇਸ਼ ਵਿਚ ਵੀਜ਼ਾ ਮੁਕਤ ਐਂਟਰੀ ਦੀ ਸੁਵਿਧਾ ਵਾਲੇ ਭਾਰਤੀ ਮੂਲ ਦੇ ਲੋਕਾਂ ਨੂੰ ਵੀ ਹੁਣ ਵੀਜ਼ੇ ਦੇ ਲਈ ਅਪਲਾਈ ਕਰਨਾ ਪਵੇਗਾ।
ਦੱਸ ਦੇਈਏ ਕਿ ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲਿਆ ਕੋਰੋਨਾ ਵਾਇਰਸ ਹੁਣ ਤੱਕ ਦੁਨੀਆ ਦੇ 117 ਦੇਸ਼ਾਂ ਵਿਚ ਪਹੁੰਚ ਚੁੱਕਾ ਹੈ। ਦੁਨੀਆ ਭਰ ਵਿਚ ਕਰੀਬ ਇੱਕ ਲੱਖ 20 ਹਜ਼ਾਰ ਲੋਕਾਂ ਵਿਚ ਵਾਇਰਸ ਦੀ ਪੁਸ਼ਟੀ ਹੋਈ ਹੈ ਅਤੇ 4298 ਲੋਕਾਂ ਦੀ ਜਾਨ ਜਾ ਚੁੱਕੀ ਹੈ। ਡਬਲਿਊਐਚਓ ਦੇ ਮੁਖੀ ਨੇ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਚੀਨ ਦੇ ਬਾਹਰ ਇਹ ਵਾਇਰਸ ਪਿਛਲੇ ਦੋ ਹਫਤੇ ਦੇ ਦੌਰਾਨ 13 ਗੁਣਾ ਜ਼ਿਆਦਾ ਤੇਜ਼ੀ ਨਾਲ ਫੈਲਿਆ ਹੈ। ਹਾਲਾਂਕਿ ਸੰਗਠਨ ਨੇ ਇਸ ਵਾਇਰਸ ਨੂੰ ਲੈ ਕੇ ਪਹਿਲਾਂ ਤੋਂ ਜਾਰੀ ਐਡਵਾਈਜ਼ਰੀ ਵਿਚ ਕਿਸੇ ਤਰ੍ਹਾਂ ਦਾ ਬਦਲਾਅ ਨਹੀਂ ਕੀਤਾ ਹੈ।
ਭਾਰਤ ਨੇ ਕੋਰੋਨਾ ਵਾਇਰਸ ਨਾਲ ਪ੍ਰਭਾਵਤ ਦੇਸ਼ਾਂ ਦੀ ਬੰਦਰਗਾਹਾਂ ‘ਤੇ ਇੱਕ ਫਰਵਰੀ ਜਾਂ ਉਸ ਤੋਂ ਬਾਅਦ ਠਹਿਰਨ ਵਾਲੇ ਕਰੂਜ਼ ਜਹਾਜ਼ਾਂ ਦੇ ਭਾਰਤ ਵਿਚ ਐਂਟਰੀ ‘ਤੇ 31 ਮਾਰਚ ਤੱਕ ਰੋਕ ਲਗਾ ਦਿੱਤੀ ਹੈ।  ਮੰਤਰਾਲੇ ਨੇ ਕਿਹਾ ਕਿ ਕੋਰੋਨਾ ਪ੍ਰਭਾਵਤ ਦੇਸ਼ਾਂ ਦੀ ਯਾਤਰਾ ਕਰਨ ਵਾਲੇ ਚਾਲਕ ਦਲ ਦੇ ਮੈਂਬਰਾਂ ਦੀ ਐਂਟਰੀ ‘ਤੇ ਵੀ ਪਾਬੰਦੀ ਰਹੇਗੀ।


Share