ਕੋਰੋਨਾ ਵਾਇਰਸ : ਭਾਰਤ ‘ਚ ਵਿਸ਼ਵ ਪੱਧਰੀ ਮਹਾਂਮਾਰੀ ਲਗਾਤਾਰ ਪਸਾਰ ਰਹੀ ਪੈਰ

654
Share

ਹੁਣ ਤੱਕ 29 ਮੌਤਾਂ, ਮਰੀਜ਼ਾਂ ਦੀ ਗਿਣਤੀ 1100 ਦੇ ਪਾਰ

ਚੰਡੀਗਡ਼੍ਹ , 30 ਮਾਰਚ (ਪੰਜਾਬ ਮੇਲ)  – ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਦੀਆਂ ਲੱਖ ਕੋਸ਼ਿਸ਼ਾਂ ਅਤੇ ਤਿਆਰੀਆਂ ਦੇ ਬਾਵਜੂਦ ਭਾਰਤ ‘ਚ ਵਿਸ਼ਵ ਪੱਧਰੀ ਮਹਾਂਮਾਰੀ ਕੋਰੋਨਾ ਲਗਾਤਾਰ ਪੈਰ ਪਸਾਰ ਰਹੀ ਹੈ। ਦੇਸ਼ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਹੁਣ ਤੱਕ ਗਿਣਤੀ 1100 ਦੇ ਪਾਰ ਪੁੱਜ ਗਈ ਹੈ। ਸਿਹਤ ਵਿਭਾਗ ਦੀ ਵੈੱਬਸਾਈਟ ਮੁਤਾਬਕ ਐਤਵਾਰ ਸ਼ਾਮ ਤੱਕ ਦੇਸ਼ ‘ਚ ਕੋਰੋਨਾ ਦੇ ਮਰੀਜ਼ਾਂ ਦਾ ਆਂਕੜਾ 1120 ਤੱਕ ਪੁੱਜ ਗਿਆ ਹੈ। ਇਨ੍ਹਾਂ ‘ਚੋਂ 96 ਲੋਕ ਠੀਕ ਹੋ ਚੁੱਕੇ ਹਨ ਅਤੇ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਇਸ ਮਹਾਂਮਾਰੀ ਨਾਲ ਦੇਸ਼ ‘ਚ ਹੁਣ ਤੱਕ 29 ਲੋਕਾਂ ਦੀ ਜਾਨ ਜਾ ਚੁੱਕੀ ਹੈ। ਮਹਾਂਰਾਸ਼ਟਰ ਤੇ ਕੇਰਲ ‘ਚ ਮਰੀਜ਼ਾਂ ਦੇ ਆਂਕੜੇ ਵੱਡੀ ਚਿੰਤਾ ਦਾ ਕਾਰਨ ਹੈ। ਮਹਾਂਰਾਸ਼ਟਰ ਤੇ ਕੇਰਲ ਨੂੰ ਮਿਲਾ ਕੇ ਇਨ੍ਹਾਂ 2 ਸੂਬਿਆਂ ‘ਚ 400 ਤੋਂ ਜ਼ਿਆਦਾ ਲੋਕ ਇੰਫੈਕਟਿਡ ਹਨ। ਐਤਵਾਰ ਨੂੰ ਪੰਜਾਬ ‘ਚ ਕੋਰੋਨਾ ਨਾਲ ਇਕ ਹੋਰ ਮੌਤ ਹੋ ਗਈ। ਜੇਕਰ ਲੋਕ ਅਜੇ ਵੀ ਨਾ ਸੰਭਲੇ ਤਾਂ ਦੇਸ਼ ‘ਚ ਇੰਫੈਕਟਿਡ ਅਤੇ ਮੌਤਾਂ ਦੀ ਗਿਣਤੀ ਵਧ ਸਕਦੀ ਹੈ।


Share