ਕੋਰੋਨਾ ਵਾਇਰਸ – ਬਚਾਅ ਦੇ ਲਈ ਵਿਕਸਿਤ ਕੀਤੇ ਟੀਕੇ ਕੰਮ ਕਰਨਗੇ, ਕੋਈ ਗਰੰਟੀ ਨਹੀਂ : ਡਬਲਿਊਐਚਓ

636
ਵਾਸ਼ਿੰਗਟਨ, 24 ਸੰਤਬਰ (ਪੰਜਾਬ ਮੇਲ)- ਕੋਰੋਨਾ ਵਾਇਰਸ ਮਹਾਮਾਰੀ  ਤੋਂ ਬਚਾਅ ਦੇ ਲਈ ਵਿਕਸਿਤ ਕੀਤੇ ਜਾ ਰਹੇ ਟੀਕੇ ਬਣ ਵੀ ਜਾਣ ਤਾਂ ਵੀ ਇਨ੍ਹਾਂ ਦੀ ਕੋਈ ਗਾਰੰਟੀ ਨਹੀਂ ਹੈ। ਮਤਲਬ ਵਿਕਾਸ ਦੇ ਦੌਰ ਤੋਂ ਗੁਜ਼ਰ ਰਹੇ ਇਹ ਟੀਕੇ ਕੰਮ ਕਰਨਗੇ ਜਾਂ ਨਹੀਂ ਅਜੇ ਕਿਹਾ ਨਹੀਂ ਜਾ ਸਕਦਾ ਹੈ। ਇਹ ਗੱਲ ਡਬਲਿਊਐਚਓ ਦੇ ਮੁਖੀ ਟੈਡਰੋਸ ਨੇ ਮੰਗਲਵਾਰ ਨੂੰ ਕਹੀ।

ਡਬਲਿਊਐਚਓ ਮੁਖੀ ਟੈਡਰੋਸ ਨੇ ਕਿਹਾ ਕਿ ਸਿਹਤ ਸੰਗਠਨ ਦੇ ਕੋਲ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਲਈ ਵਿਕਸਿਤ ਕੀਤੇ ਜਾ ਰਹੇ ਟੀਕਿਆਂ ਵਿਚੋਂ  ਕੋਈ ਕੰਮ ਕਰੇਗਾ ਜਾਂ ਨਹੀਂ।
ਡਬਲਿਊਐਚਓ ਮੁਖੀ ਨੇ ਇੱਕ ਵਰਚੁਅਲ ਪ੍ਰੈਸ ਕਾਨਫਰੰਸ ਦੌਰਾਨ ਇਹ ਗੱਲਾਂ ਕਹੀਆਂ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਵੀ ਕੋਈ ਗਾਰੰਟ ਨਹੀਂ ਕਿ ਵਿਕਾਸ ਦੇ ਪੜਾਅ ਤੋਂ ਲੰਘਣ ਦੇ ਦੌਰਾਨ ਵੀ ਕੋਈ ਟੀਕਾ ਕੰਮ ਕਰੇਗਾ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਜਿੰਨਾ ਜ਼ਿਆਦਾ ਤੋਂ ਜ਼ਿਆਦਾ  ਟੀਕਿਆਂ ਦਾ ਪ੍ਰੀਖਣ ਕੀਤਾ ਜਾਵੇਗਾ ਇੱਕ ਬਿਹਤਰ ਅਤੇ ਪ੍ਰਭਾਵੀ ਟੀਕੇ ਦੇ  ਵਿਕਾਸ ਵਿਚ ਇਹ ਓਨਾ ਹੀ ਵਧੀਆ ਮੌਕਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਮਹਾਮਰੀ ਨਾਲ ਨਿਪਟਣ ਦੇ ਲਈ 200 ਵੈਕਸੀਨ ਵਿਕਸਿਤ ਕੀਤੇ ਜਾ ਰਹੇ ਹਨ। ਸਿਹਤ ਸੰਗਠਨ ਮੁਖੀ ਨੇ ਕਿਹਾ ਕਿ ਇਸ ਤੋਂ ਵੀ ਮਹੱਤਵਪੂਰਣ ਗੱਲ ਇਹ ਹੈ ਕਿ ਕੋਵਾਕਸ ਸੁਵਿਧਾ ਇੱਕ ਅਜਿਹਾ ਤੰਤਰ ਹੈ ਜੋ ਕੌਮਾਂਤਰੀ ਪੱਧਰ ‘ਤੇ ਤਾਲਮੇਲ ਭੂਮਿਕਾ ਨਿਭਾਉਣ ਵਿਚ ਪ੍ਰਭਾਵੀ ਹੋਵੇਗਾ। ਉਨ੍ਹਾਂ ਨੇ ਸਾਰੇ ਦੇਸ਼ਾਂ ਨੂੰ ਯਾਦ ਦਿਵਾਉਂਦੇ ਹੋਏ ਕਿਹਾ ਕਿ ਕੋਵਿਡ 19 ਦੇ ਲਈ ਇਲਾਜ ਲੱਭਣ ਦੀ ਦੌੜ ਇੱਕ ਸਹਿਯੋਗ ਅਤੇ ਮੁਕਾਬਲਾ ਨਹੀਂ ਹੈ।