ਕੋਰੋਨਾ ਵਾਇਰਸ : ਫਰਾਂਸ ‘ਚ 24 ਘੰਟਿਆਂ ‘ਚ ਹੋਈ 541 ਦੀ ਮੌਤ

892

ਪੈਰਿਸ, 9 ਅਪ੍ਰੈਲ (ਪੰਜਾਬ ਮੇਲ)-  ਪੂਰੀ ਦੁਨੀਆਂ ਨੂੰ ਕੋਰੋਨਾ ਵਾਇਰਸ ਦੀ ਭਿਆਨਕ ਮਾਰ ਝੱਲਣੀ ਪੈ ਰਹੀ ਹੈ, ਜਿਸ ਕਾਰਨ ਹੁਣ ਤੱਕ 87,409 ਮੌਤਾਂ ਹੋ ਚੁੱਕੀਆਂ ਹਨ। ਇਸੇ ਤਰ੍ਹਾਂ ਫਰਾਂਸ ਵਿਚ ਵੀ ਮੌਤਾਂ ਦਾ ਤਾਂਡਵ ਚੱਲਦਾ ਰਿਹਾ ਪਰ ਅੱਜ ਬੀਤੇ 24 ਘੰਟਿਆਂ ਵਿਚ ਫਰਾਂਸ ਵਿਚ 541 ਮੌਤਾਂ ਹੋਈਆਂ ਹਨ। ਕੱਲ ਫਰਾਂਸ ਵਿਚ 1417 ਮੌਤਾਂ ਹੋਈਆਂ ਸਨ ਜੋ ਕਿ ਹੁਣ ਤੱਕ ਦੀਆਂ ਸਭ ਤੋਂ ਜ਼ਿਆਦਾ ਮੌਤਾਂ ਸਨ। ਫਰਾਂਸ ਵਿਚ ਹੋਈਆਂ ਇਨ੍ਹਾਂ ਮੌਤਾਂ ਵਿਚ ਜ਼ਿਆਦਾਤਰ ਬਜ਼ੁਰਗ ਹੀ ਹਨ।ਫਰਾਂਸ ਵਿਚ ਕੁਲ 112,950 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 21,254 ਅਜਿਹੇ ਮਰੀਜ਼ ਹਨ ਜਿਨ੍ਹਾਂ ਦੀ ਸਿਹਤ ਵਿਚ ਕਾਫੀ ਸੁਧਾਰ ਹੈ ਅਤੇ ਉਹ ਠੀਕ ਹੋ ਚੁੱਕੇ ਹਨ। ਫਰਾਂਸ ਵਿਚ ਕੁਲ 10,869 ਮੌਤਾਂ ਹੋ ਚੁੱਕੀਆਂ ਹਨ। ਅੱਜ ਵੀ ਇਥੇ 3881 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜਦੋਂ ਕਿ 7,148 ਮਾਮਲੇ ਅਜਿਹੇ ਹਨ, ਜਿਨ੍ਹਾਂ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ।