ਕੋਰੋਨਾ ਵਾਇਰਸ : ਪੰਜਾਬ ‘ਚ ਮਰੀਜ਼ਾਂ ਦੀ ਰਿਕਵਰੀ ਦਰ 84 ਪ੍ਰਤੀਸ਼ਤ ਤੋਂ ਵੱਧ

753

ਚੰਡੀਗੜ੍ਹ, 31 ਮਈ (ਪੰਜਾਬ ਮੇਲ)- ਪੰਜਾਬ ਵਿੱਚ ਕੋਰੋਨਾ ਦੇ ਮਰੀਜ਼ਾਂ ਦੇ ਰਿਕਵਰੀ ਰੇਟ ਵਿੱਚ ਵਾਧਾ ਹੋ ਰਿਹਾ ਹੈ। ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਰਿਕਵਰੀ ਦੀ ਦਰ 84 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ। ਸੂਬੇ ‘ਚ ਹੁਣ ਕੋਰੋਨਾ ਤੋਂ ਸਿਰਫ 324 ਸਰਗਰਮ ਮਰੀਜ਼ ਹਨ।
ਦੂਜੇ ਪਾਸੇ, ਸੂਬੇ  ਵਿੱਚ 54 ਨਵੇਂ ਸਕਾਰਾਤਮਕ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਹੈ। 18 ਹੋਰ ਮਰੀਜ਼ ਠੀਕ ਹੋ ਕੇ ਘਰ ਪਰਤੇ ਹਨ। ਰਾਜ ਵਿੱਚ ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ ਹੁਣ 2336 ਹੈ। ਪੰਜਾਬ ‘ਚ 1967 ਠੀਕ ਹੋ ਚੁਕੇ ਹਨ।
ਮਰੀਜ਼ਾਂ ਦੀ ਰਿਕਵਰੀ ਦੀ ਦਰ 84 ਪ੍ਰਤੀਸ਼ਤ ਤੋਂ ਵੱਧ ਹੈ। ਅੰਮ੍ਰਿਤਸਰ ਵਿੱਚ ਵੱਧ ਤੋਂ ਵੱਧ 13 ਨਵੇਂ ਕੇਸ ਸਾਹਮਣੇ ਆਏ। ਇਸ ਤੋਂ ਇਲਾਵਾ ਰੂਪਨਗਰ, ਲੁਧਿਆਣਾ ਤੇ ਪਠਾਨਕੋਟ ‘ਚ ਅੱਠ, ਹੁਸ਼ਿਆਰਪੁਰ ‘ਚ ਛੇ, ਜਲੰਧਰ ‘ਚ ਤਿੰਨ, ਫਾਜ਼ਿਲਕਾ ਤੇ ਮੁਹਾਲੀ ‘ਚ ਦੋ ਤੇ ਬਠਿੰਡਾ, ਤਰਨਤਾਰਨ, ਮੋਗਾ ਤੇ ਫਤਿਹਗੜ੍ਹ ਸਾਹਿਬ ‘ਚ ਇੱਕ-ਇੱਕ ਮਾਮਲੇ ਸਾਹਮਣੇ ਆਏ ਹਨ।
ਸਿਹਤ ਵਿਭਾਗ ਲਈ ਇਹ ਚਿੰਤਾ ਦਾ ਵਿਸ਼ਾ ਹੈ ਕਿ ਹੁਣ ਬਹੁਤ ਸਾਰੇ ਮਾਮਲੇ ਸਕਾਰਾਤਮਕ ਪਾਏ ਜਾ ਰਹੇ ਹਨ, ਜਿਨ੍ਹਾਂ ਦੀ ਕੋਈ ਟਰੈਵਲ ਹਿਸਟਰੀ ਨਹੀਂ। ਉਨ੍ਹਾਂ ਵਿੱਚ ਲਾਗ ਦੇ ਸਰੋਤ ਦਾ ਪਤਾ ਨਹੀਂ ਚੱਲ ਪਾ ਰਿਹਾ।

ਕੋਰੋਨਾ ਮੀਟਰ …
ਨਵੇਂ ਸਕਾਰਾਤਮਕ ਮਾਮਲੇ – 54
ਐਕਟਿਵ ਕੇਸ – 324
ਹੁਣ ਤੱਕ ਠੀਕ ਹੋਏ – 1967
ਕੁੱਲ ਸੰਕਰਮਿਤ – 2336
ਅੱਜ ਤੱਕ ਮੌਤਾਂ – 45
ਅੱਜ ਤੱਕ ਦੇ ਨਮੂਨੇ – 84,497