ਕੋਰੋਨਾ ਵਾਇਰਸ ਨੂੰ ਰੋਕਣ ਲਈ ਕਪੜੇ ਦਾ ਮਾਸਕ ਕਾਰਗਰ ਸਾਬਤ

592
Share

ਵਾਸ਼ਿੰਗਟਨ, 10 ਅਗਸਤ (ਪੰਜਾਬ ਮੇਲ)- ਵਿਗਿਆਨੀਆਂ ਨੇ ਮਾਸਕ ਦੀ ਗੁਣਵੱਤਾ ਦਾ ਪਤਾ ਲਗਾਉਣ ਦੀ ਇਕ ਕਿਫ਼ਾਇਤੀ ਤਕਨੀਕ ਖੋਜੀ ਹੈ। ਇਸ ਤੋਂ ਇਹ ਪਤਾ ਚਲਿਆ ਹੈ ਕਿ ਐਨ95 ਸਮੇਤ ਕੱਪੜੇ ਦਾ ਮਾਸਕ ਵੀ ਖਾਂਸੀ ਅਤੇ ਛਿਕਣ ਦੌਰਾਨ ਨਿਕਲਣ ਵਾਲੇ ਡ੍ਰਾਪਲੈੱਟਸ ਨੂੰ ਰੋਕਣ ਵਿਚ ਸਮਰਥ ਹੈ। ਜਰਨਲ ‘ਸਾਇੰਸ ਐਡਵਾਂਸਿਜ’ ਵਿਚ ਪ੍ਰਕਾਸ਼ਿਤ ਇਹ ਤਕਨੀਕ ਫਿਲਹਾਲ ਆਰੰਭਿਕ ਪੜਾਅ ਵਿਚ ਹੈ ਅਤੇ ਇਸ ਦਾ ਬਹੁਤ ਹੀ ਸੀਮਤ ਦਾਇਰੇ ਵਿਚ ਤਜਰਬਾ ਕੀਤਾ ਗਿਆ ਹੈ। ਅਮਰੀਕਾ ਦੀ ਡਿਊਕ ਯੂਨੀਵਰਸਿਟੀ ਦੇ ਖੋਜੀਆਂ ਅਨੁਸਾਰ ਸ਼ੁਰੂਆਤੀ ਸਿੱਟੇ ਦੱਸਦੇ ਹਨ ਕਿ ਐਨ95 ਮਾਸਕ, ਸਰਜੀਕਲ ਜਾਂ ਪਾਲੀਪ੍ਰਰੋਪਾਈਲੀਨ ਮਾਸਕ ਅਤੇ ਕੱਪੜੇ ਦੇ ਮਾਸਕ ਬੋਲਣ ਦੌਰਾਨ ਛੋਟੀਆਂ ਬੂੰਦਾਂ ਨੂੰ ਰੋਕਣ ਵਿਚ ਸਮਰੱਥ ਹਨ। ਅਧਿਐਨ ਵਿਚ ਖੋਜੀਆਂ ਨੇ 14 ਅਲੱਗ-ਅਲੱਗ ਪ੍ਰਕਾਰ ਦੇ ਮਾਸਕ ਦਾ ਤਜਰਬਾ ਕੀਤਾ। ਅਧਿਐਨ ਦੌਰਾਨ ਮਾਸਕ ਪਾ ਕੇ ਚਾਰ ਲੋਕਾਂ ਨੂੰ ਹਨੇਰੇ ਵਿਚ ਖੜ੍ਹਾ ਕੀਤਾ ਗਿਆ। ਇਸ ਪਿੱਛੋਂ ਇਨ੍ਹਾਂ ਲੋਕਾਂ ਨੇ ‘ਸਿਹਤਮੰਦ ਰਹਿਣ ਲੋਕ’ ਵਾਕ ਦਾ ਪੰਜ ਵਾਰ ਲੇਜ਼ਰ ਬੀਮ ਦੀ ਦਿਸ਼ਾ ਵਿਚ ਉਚਾਰਨ ਕੀਤਾ। ਇਸ ਲੇਜ਼ਰ ਬੀਮ ਦੀ ਖ਼ਾਸੀਅਤ ਇਹ ਸੀ ਕਿ ਬੋਲਣ ਦੌਰਾਨ ਛੱਡੀਆਂ ਗਈਆਂ ਡ੍ਰਾਪਲੈਟਸ ‘ਤੇ ਇਹ ਰੋਸ਼ਨੀ ਬਿਖੇਰਦਾ ਸੀ। ਇਕ ਸੈਲਫੋਨ ਕੈਮਰੇ ਨੇ ਬੂੰਦਾਂ ਨੂੰ ਰਿਕਾਰਡ ਕੀਤਾ ਅਤੇ ਕੰਪਿਊਟਰ ਐਲਗੋਰਿਥਮ ਨੇ ਉਨ੍ਹਾਂ ਨੂੰ ਗਿਣਿਆ। ਖੋਜੀਆਂ ਨੇ ਸਿੱਟੇ ਦੇ ਆਧਾਰ ਤੇ ਦੱਸਿਆ ਕਿ ਬਿਨਾਂ ਵਾਲਵ ਵਾਲਾ ਐੱਨ95 ਮਾਸਕ ਡ੍ਰਾਪਲੈਟਸ ਨੂੰ ਸਭ ਤੋਂ ਚੰਗੀ ਤਰ੍ਹਾਂ ਨਾਲ ਰੋਕਦਾ ਹੈ। ਹਾਲਾਂਕਿ ਸਰਜੀਕਲ, ਪਾਲੀਪ੍ਰੋਪਾਈਲੀਨ ਅਤੇ ਕੱਪੜੇ ਦੇ ਮਾਸਕ ਵੀ ਪ੍ਰਭਾਵੀ ਹਨ।

Share