ਕੋਰੋਨਾ ਵਾਇਰਸ : ਨਿਊਯਾਰਕ ਵਿਚ ਇੱਕ ਦਿਨ ਵਿਚ ਸਭ ਤੋਂ ਘੱਟ ਪੰਜ ਲੋਕਾਂ ਦੀ ਮੌਤ

686
Share

ਨਿਊਯਾਰਕ, 30 ਜੂਨ (ਪੰਜਾਬ ਮੇਲ)- ਅਮਰੀਕਾ ਵਿਚ ਕੋਰੋਨਾ ਵਾਇਰਸ  ਨਾਲ ਕਦੇ ਸਭ ਤੋਂ ਜ਼ਿਆਦਾ ਪ੍ਰਭਾਵਤ  ਰਹੇ ਨਿਊਯਾਰਕ ਸੁਬੇ ਵਿਚ ਸ਼ਨਿੱਚਰਵਾਰ ਨੂੰ ਇਸ ਘਾਤਕ ਵਾਇਰਸ ਨਾਲ ਸਿਰਫ ਪੰਜ ਲੋਕਾਂ ਦੀ ਮੌਤ ਹੋਈ। ਸੂਬੇ ਵਿਚ 15 ਮਾਰਚ ਤੋਂ ਬਾਅਦ ਇੱਕ ਦਿਨ ਵਿਚ ਮਰਨ ਵਾਲੇ ਲੋਕਾਂ ਦੀ ਇਹ ਸਭ ਤੋਂ ਘੱਟ ਗਿਣਤੀ ਹੈ। ਸ਼ਨਿੱਚਰਵਾਰ ਤੋਂ ਇੱਕ ਦਿਨ ਪਹਿਲਾਂ 13 ਲੋਕਾਂ ਦੀ ਮੌਤ ਹੋਈ ਸੀ।

ਅਪ੍ਰੈਲ ਵਿਚ ਕੌਮਾਂਤਰੀ ਮਹਾਮਾਰੀ ਦੇ ਜ਼ੋਰ ਫੜਨ ਦੌਰਾਨ ਕੋਰੋਨਾ ਵਾਇਰਸ ਨਾਲ ਇੱਕ ਦਿਨ ਵਿਚ 800 ਲੋਕਾਂ ਦੀ ਮੌਤ ਹੋ ਰਹੀ ਸੀ। ਗਵਰਨਰ ਐਂਡਰਿਊ ਨੇ ਐਨਬੀਸੀ ਦੇ ਨਾਲ ਇੰਟਰਵਿਊ ਵਿਚ ਕਿਹਾ ਕਿ ਅਸੀਂ ਹੁਣ ਠੀਕ ਦੂਜੇ ਪਾਸੇ ਹਨ। ਸੂਬੇ ਦੇ ਅਧਿਕਾਰਕ ਅੰਕੜਿਆਂ ਦੇ ਅਨੁਸਾਰ ਕੋਵਿਡ 19 ਨਾਲ ਹੋਈ ਮੌਤ ਦੇ ਮਾਮਲੇ ਵਿਚ ਨਿਊਯਾਰਕ ਹੁਣ ਵੀ ਦੇਸ਼ ਵਿਚ ਸਭ ਤੋਂ ਉਪਰ ਹੈ ਜਿੱਥੇ ਹੁਣ ਤੱਕ ਕੁਲ 25 ਹਜ਼ਾਰ ਲੋਕਾਂ ਦੀ ਇਸ ਬਿਮਾਰੀ ਨਾਲ ਮੌਤ ਹੋ ਚੁੱਕੀ ਹੈ। ਇਨ੍ਹਾਂ ਅੰਕੜਿਆਂ ਵਿਚ ਉਹ ਲੋਕ ਸ਼ਾਮਲ ਨਹੀਂ ਹਨ ਜਿਨ੍ਹਾਂ ਦੇ ਇਸ ਬਿਮਾਰੀ ਨਾਲ ਮਾਰੇ ਜਾਣ ਦੀ ਆਸ਼ੰਕਾ ਹੈ। ਇਸ ਦੌਰਾਨ 900 ਤੋਂ ਘੱਟ ਮਰੀਜ਼ਾਂ ਨੂੰ ਕੋਵਿਡ 19 ਦੇ ਚਲਦਿਆਂ ਸ਼ਨਿੱਚਰਵਾਰ ਨੂੰ ਹਸਪਾਤਲ ਵਿਚ ਭਰਤੀ ਕਰਾਇਆ ਗਿਆ ਸੀ ਜਦ ਕਿ ਅਪ੍ਰੈਲ ਵਿਚ ਇਹ ਗਿਣਤੀ 18 ਹਜ਼ਾਰ ਤੋਂ ਜ਼ਿਆਦਾ ਸੀ। ਗਵਰਨਰ ਨੇ ਆਗਾਹ ਕੀਤਾ ਕਿ ਜੇਕਰ ਨਿਊਯਾਰਕ ਵਾਸੀ ਲਾਪਰਵਾਹੀ ਵਰਤਣਗੇ ਅਤੇ ਸਮਾਜਕ ਦੂਰੀ ਅਤੇ ਮਾਸਕ ਪਹਿਨਣ ਸਬੰਧੀ ਨਿਯਮਾਂ ਦੀ ਪਾਲਣਾ ਨਹੀਂ ਕਰਨਗੇ ਤਾਂ ਇਹ ਗਿਣਤੀ ਫੇਰ ਤੋਂ ਵੱਧ ਸਕਦੀ ਹੈ।


Share