ਕੋਰੋਨਾ ਵਾਇਰਸ ਨਾਲ ਮਰਨ ਵਾਲੇ ਬਲਦੇਵ ਸਿੰਘ ਦੇ ਬੇਟਿਆਂ, ਨੂੰਹਾਂ ਅਤੇ 17 ਸਾਲ ਦੀ ਪੋਤੀ ਮਗਰੋਂ ਸੱਤ ਹੋਰ ਰਿਸ਼ਤੇਦਾਰਾਂ ਦੀ ਟੈਸਟ ਰਿਪੋਰਟ ਪੌਜ਼ੇਟਿਵ

827
Share

ਨਵਾਂ ਸ਼ਹਿਰ, 23 ਮਾਰਚ (ਪੰਜਾਬ ਮੇਲ)-ਪੰਜਾਬ ਵਿਚ ਇਕੋ ਪਰਵਾਰ ਦੇ 14 ਜੀਅ ਕੋਰੋਨਾ ਵਾਇਰਸ ਦੇ ਮਾਰ ਹੇਠ ਆ ਗਏ ਹਨ। ਜੀ ਹਾਂ, ਪਿਛਲੇ ਦਿਨੀਂ ਦਮ ਤੋੜਨ ਵਾਲੇ ਨਵਾਂ ਸ਼ਹਿਰ ਦੇ ਬਲਦੇਵ ਸਿੰਘ ਦੇ ਬੇਟਿਆਂ, ਨੂੰਹਾਂ ਅਤੇ 17 ਸਾਲ ਦੀ ਪੋਤੀ ਮਗਰੋਂ ਸੱਤ ਹੋਰ ਰਿਸ਼ਤੇਦਾਰਾਂ ਦੀ ਟੈਸਟ ਰਿਪੋਰਟ ਐਤਵਾਰ ਨੂੰ ਪੌਜ਼ੇਟਿਵ ਆ ਗਈ। ਬਲਦੇਵ ਸਿੰਘ ਦੇ 17 ਪਰਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੇ ਟੈਸਟ ਕੀਤੇ ਗਏ ਜਿਨ•ਾਂ ਵਿਚੋਂ 14 ਦੀ ਟੈਸਟ ਰਿਪੋਰਟ ਪੌਜ਼ੇਟਿਵ ਆਈ। ਇਨ•ਾਂ ਵਿਚੋਂ ਕੁਝ ਮਰੀਜ਼ ਪਿੰਡ ਛਿੱਕਾ ਨਾਲ ਸਬੰਧਤ ਹਨ ਜਦਕਿ ਕੁਝ ਪਿੰਡ ਸੁਜੋਂ ਦੇ ਵਸਨੀਕ ਦੱਸੇ ਰਹੇ ਹਨ। ਸਿਹਤ ਵਿਭਾਗ ਵੱਲੋਂ ਦੋਹਾਂ ਪਿੰਡਾਂ ਵਿਚ ਬਿਮਾਰੀ ਫੈਲਣ ਤੋਂ ਰੋਕਣ ਦੀ ਯੋਜਨਾ ‘ਤੇ ਕੰਮ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਵਿਨੇ ਬਬਲਾਨੀ ਨੇ ਕਿਹਾ ਕਿ ਇਲਜਾਕੇ ਦੀ ਘੇਰਾਬੰਦੀ ਕਰ ਦਿਤੀ ਗਈ ਹੈ ਅਤੇ ਕਿਸੇ ਨੂੰ ਵੀ ਬਗ਼ੈਰ ਇਜਾਜ਼ਤ ਬਾਹਰ ਨਹੀਂ ਜਾਣ ਦਿਤਾ ਜਾਵੇਗਾ।


Share