ਕੋਰੋਨਾ ਵਾਇਰਸ ਦੇ ਮੱਦੇਨਜ਼ਰ ਬ੍ਰਿਟੇਨ ‘ਚ ਪੰਜ ਰੋਜ਼ਾ ‘ਕ੍ਰਿਸਮਸ ਬੱਬਲ’ ਪ੍ਰੋਗਰਾਮ ਰੱਦ

517
Prime Minister Boris Johnson
Share

ਬ੍ਰਿਟੇਨ, 20 ਦਸੰਬਰ (ਪੰਜਾਬ ਮੇਲ)- ਬ੍ਰਿਟੇਨ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਪ੍ਰਕਾਰ ਦੀ ਪਹਿਚਾਣ ਹੋਣ ਮਗਰੋਂ  ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਇਥੇ ਹੋਣ ਵਾਲੇ ਪੰਜ ਰੋਜ਼ਾ ‘ਕ੍ਰਿਸਮਸ ਬੱਬਲ’ ਪ੍ਰੋਗਰਾਮ ਨੂੰ ਰੱਦ ਕਰਣ ਦਾ ਐਲਾਨ ਕੀਤੀ ਹੈ।

ਮੰਨਿਆ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਦਾ ਇਹ ਨਵਾਂ ਪ੍ਰਕਾਰ ਬੇਹੱਦ ਤੇਜ਼ੀ ਦੇਸ਼ ਵਿੱਚ ਸੰਕਰਮਣ ਫੈਲਾ ਰਿਹਾ ਹੈ। ਪਹਿਲਾਂ ਕ੍ਰਿਸਮਸ ਦੇ ਪ੍ਰੋਗਰਾਮ ਲਈ ਪਾਬੰਦੀਆਂ ਵਿੱਚ ਢਿੱਲ ਦੇਣ ਦਾ ਫ਼ੈਸਲਾ ਲਿਆ ਗਿਆ ਸੀ ਪਰ ਹੁਣ ਜਾਨਸਨ ਨੇ ਇਨ੍ਹਾਂ ਨੂੰ ਹੋਰ ਸਖ਼ਤ ਕਰਣ ਦਾ ਫੈਸਲਾ ਲਿਆ ਹੈ।
ਜਾਨਸਨ ਨੇ ਸ਼ਨੀਵਾਰ ਨੂੰ ਕਿਹਾ ਕਿ ਰਾਜਧਾਨੀ ਅਤੇ ਦੱਖਣੀ ਇੰਗਲੈਂਡ ਦੇ ਕਈ ਇਲਾਕੇ ਪਾਬੰਦੀਆਂ ਦੀ ਤੀਜੀ ਸ਼੍ਰੇਣੀ ਵਿੱਚ ਹਨ ਜੋ ਕਾਫ਼ੀ ਸਖ਼ਤ ਰੋਕ ਹੈ।  ਉਨ੍ਹਾਂ ਕਿਹਾ ਕਿ ਹੁਣ ਇਨ੍ਹਾਂ ਨੂੰ ਹੋਰ ਸਖ਼ਤ ਕਰਦੇ ਹੋਏ ਚੌਥੇ ਪੜਾਅ ਦੀ ਰੋਕ ਲਾਗੂ ਕੀਤੀ ਜਾਵੇਗੀ।
ਦੱਸ ਦਈਏ ਕਿ ਨਵੇਂ ਚੌਥੇ ਪੜਾਅ ਤਹਿਤ, ਲੋਕਾਂ ਨੂੰ ਆਪਣੇ ਘਰ  ਦੇ ਬਾਹਰ ਕਿਸੇ ਵੀ ਹੋਰ ਵਿਅਕਤੀ ਨਾਲ ਮਿਲਣ-ਜੁਲਣ ‘ਤੇ ਰੋਕ ਰਹੇਗੀ। ਇਹ ਰੋਕ ਕ੍ਰਿਸਮਸ ਪ੍ਰੋਗਰਾਮ ਦੌਰਾਨ ਵੀ ਲਾਗੂ ਰਹੇਗੀ। ਇਸ ਤੋਂ ਇਲਾਵਾ, ਜਿਨ੍ਹਾਂ ਖੇਤਰਾਂ ਵਿੱਚ ਘੱਟ ਸ਼੍ਰੇਣੀ ਦੀ ਰੋਕ ਲਾਗੂ ਹੈ, ਉੱਥੇ ਵੀ ਕ੍ਰਿਸਮਸ ਦੌਰਾਨ ਸਿਰਫ  25 ਦਿਸੰਬਰ ਦੇ ਦਿਨ ਤਿੰਨ ਪਰਵਾਰਾਂ  ਨੂੰ ਇਕੱਠੇ ਹੋਣ ਦੀ ਖੁੱਲ੍ਹ ਰਹੇਗੀ। ਹਾਲਾਂਕਿ,ਇਹ ਖੁੱਲ੍ਹ ਵੀ ਹੁਣ ਪੰਜ ਦਿਨ ਲਈ ਨਹੀਂ ਹੋਵੇਗੀ ।


Share