ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪਹਿਲੀ ਵਾਰ ਬੰਦ ਹੋਵੇਗਾ ਕਰਤਾਰਪੁਰ ਲਾਂਘਾ

746
Share

ਨਵੀਂ ਦਿੱਲੀ, 16 ਮਾਰਚ (ਪੰਜਾਬ ਮੇਲ)- ਕੋਰੋਨਾ ਵਾਇਰਸ ਦੇ ਮੱਦੇਨਜ਼ਰ ਭਲਕੇ ਤੋਂ ਯਾਨੀ ਸੋਮਵਾਰ ਤੋਂ ਕਰਤਾਰਪੁਰ ਲਾਂਘਾ ਸ਼ਰਧਾਲੂਆਂ ਲਈ ਬੰਦ ਕੀਤਾ ਜਾ ਰਿਹਾ ਹੈ। ਗ੍ਰਹਿ ਮੰਤਰਾਲੇ ਦੇ ਹੁਕਮਾਂ ਮੁਤਾਬਕ ਕਰਤਾਰਪੁਰ ਲਾਂਘਾ ਅਸਥਾਈ ਤੌਰ ਤੇ ਬੰਦ ਕਰਨ ਦੇ ਅਦੇਸ਼ ਹਨ। ਬੀਐਸਐਫ ਨੇ ਕਿਹਾ ਹੈ ਕਿ ਕੋਰੋਨਾਵਾਇਸ ਕਾਰਨ ਕਰਤਾਰਪੁਰ ਲਾਂਘੇ ਲਈ ਰਜਿਸਟਰੀਕਰਣ ਅਤੇ ਹੋਰ ਸੇਵਾਵਾਂ ਮੁਅੱਤਲ ਕੀਤੀਆਂ ਜਾ ਰਹੀਆਂ ਹਨ। ਇਹ ਪਹਿਲਾ ਮੌਕਾ ਹੋਵੇਗਾ ਜਦੋਂ ਕਰਤਾਰਪੁਰ ਲਾਂਘਾ ਬੰਦ ਕੀਤਾ ਜਾਵੇਗਾ।

ਦੇਸ਼ ਘਾਤਕ ਕੋਰੋਨਾ ਵਾਇਰਸ ਦੇ ਸੰਕਟ ਨਾਲ ਜੂਝ ਰਿਹਾ ਹੈ। ਭਾਰਤ ਵਿੱਚ ਕੋਰੋਨਾ ਦੇ ਕੇਸ ਹੁਣ ਵਧ ਕੇ 93 ਹੋ ਗਏ ਹਨ। ਹਾਲਾਂਕਿ, ਇਨ੍ਹਾਂ ਵਿੱਚ 17 ਵਿਦੇਸ਼ੀ ਨਾਗਰਿਕ ਸ਼ਾਮਲ ਹਨ। ਭਾਰਤ ਸਰਕਾਰ ਨੇ ਕੋਰੋਨਾ ਨੂੰ ਕੌਮੀ ਤਬਾਹੀ ਘੋਸ਼ਿਤ ਕੀਤੀ ਹੈ।


Share