ਕੋਰੋਨਾ ਵਾਇਰਸ : ਦੁਨੀਆ ਵਿਚ 64.79 ਲੱਖ ਲੋਕ ਪੀੜਤ, ਮ੍ਰਿਤਕਾਂ ਦੀ ਗਿਣਤੀ 3.82 ਲੱਖ ਪਾਰ

673
Share

ਨਵੀਂ ਦਿੱਲੀ, 4 ਜੂਨ (ਪੰਜਾਬ ਮੇਲ)-ਦੁਨੀਆ ਵਿਚ ਕੋਰੋਨਾ  ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 64.79 ਲੱਖ ਤੱਕ ਪਹੁੰਚ ਗਈ ਹੈ, ਜਦ ਕਿ ਮ੍ਰਿਤਕਾਂ ਦੀ ਗਿਣਤੀ 3.82 ਲੱਖ ਪਾਰ ਹੋ ਚੁੱਕੀ ਹੈ। ਅਮਰੀਕਾ ਵਿਚ ਵੀ ਪਿਛਲੇ 24 ਘੰਟੇ ਵਿਚ ਮਾਮਲੇ ਵਧੇ ਹਨ। ਜਦ ਕਿ ਬਰਾਜ਼ੀਲ ਵਿਚ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਪਾਕਿਸਤਾਨ ਵਿਚ ਵੀ ਸਿੰਧ ਸੂਬੇ ਦੇ ਮੰਤਰੀ ਦੀ ਕੋਰੋਨਾ ਕਾਰਨ ਮੌਤ ਹੋ ਗਈ। ਬਰਤਾਨੀਆ ਵਿਚ ਵੀ ਭਾਰਤੀ ਮੂਲ ਦੇ ਮੰਤਰੀ ਅਲੋਕ ਸ਼ਰਮਾ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ।ਸਿੰਧ ਦੇ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਮੰਤਰੀ ਗੁਲਾਮ ਬਲੋਚ  ਦਾ ਦੇਹਾਂਤ ਹੋ ਗਿਆ। ਦਰਅਸਲ ਪਾਕਿਸਤਾਨ ਵਿਚ ਲੌਕਡਾਊਨ ਹਟਉਣ ਤੋਂ ਬਾਅਦ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਹੁਣ ਤੱਕ 1683 ਲੋਕਾਂ ਦੀ ਮੌਤ ਹੋ ਚੁੱਕੀ ਹੈ।ਕੋਰੋਨਾ ਨਾਲ ਬੁਰੀ ਤਰ੍ਹਾਂ ਪ੍ਰਭਾਵਤ ਬਰਾਜ਼ੀਲ ਵਿਚ ਬੀਤੇ 24 ਘੰਟੇ ਦੌਰਾਨ 1262 ਲੋਕਾਂ ਦੀ ਮੌਤ ਹੋਈ ਹੈ। ਇਸ ਦੇ ਨਾਲ ਹੀ ਦੇਸ਼ ਵਿਚ ਹੁਣ ਤੱਕ ਕੋਰੋਨਾ ਨਾਲ ਹੋਣ ਵਾਲੀ ਮੌਤਾਂ ਦੀ ਗਿਣਤੀ ਹੁਣ 32 ਹਜ਼ਾਰ ਦੇ ਪਾਰ ਚਲੀ ਗਈ ਹੈ। ਇਹ ਅੰਕੜਾ ਅਜਿਹੇ ਸਮੇਂ ਆਇਆ ਹੈ ਜਦ ਬਰਾਜ਼ੀਲ ਵਿਚ ਕਈ ਸ਼ਹਿਰ ਲੌਕਡਾਊਨ ਤੋਂ ਬਾਹਰ ਨਿਕਲ ਰਹੇ ਹਨ।ਬਰਤਾਨੀਆ ਵਿਚ ਵੀ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 40 ਹਜ਼ਾਰ ਦੇ ਪਾਰ ਪਹੁੰਚ ਚੁੱਕੀ ਹੈ। ਦੂਜੇ ਪਾਸੇ ਬੀਤੇ 13 ਦਿਨਾਂ ਵਿਚ ਪਹਿਲੀ ਵਾਰ 24 ਘੰਟੇ ਅੰਦਰ ਫਰਾਂਸ ਵਿਚ ਕੋਰੋਨਾ ਵਾਇਰਸ ਕਾਰਨ 100 ਤੋਂ ਜ਼ਿਆਦਾ ਮੌਤਾਂ ਹੋਈਆਂ। ਦੇਸ਼ ਵਿਚ ਹਾਲ ਵਿਚ ਲੌਕਡਾਊਨ ਦੇ Îਨਿਯਮਾਂ ਵਿਚ ਢਿੱਲ ਦਿੱਤੀ ਗਈ ਹੈ। ਦੱਸ ਦੇਈਏ ਕਿ ਇੱਥੇ ਦੇ ਵਿੱਤ ਮੰਤਰੀ ਨੇ ਕਿਹਾ ਸੀ ਕਿ ਲੌਕਡਾਊਨ ਨਾਲ ਦੇਸ਼ ਦੀ ਅਰਥਵਿਵਸਥਾ ਵਿਚ 11 ਫੀਸਦੀ ਗਿਰਾਵਟ ਆ ਸਕਦੀ ਹੈ।ਦੱਖਣੀ ਕੋਰੀਆ ਵਿਚ ਕੋਵਿਡ 19 ਦੇ 49 ਮਾਮਲੇ ਸਾਹਮਣੇ ਆਏ ਹਨ ਜਿਸ ਨਾਂਲ ਦੇਸ਼ ਵਿਚ ਚਿੰਤਾ ਵਧ ਗਈ ਹੈ ਕਿਉਂਕਿ ਇੱਥੇ ਲੱਖਾਂ ਬੱਚਿਆਂ ਨੇ ਸਕੂਲ ਜਾਣਾ ਸ਼ੁਰੂ ਕਰ ਦਿੱਤਾ ਹੈ। ਜਾਰੀ ਅੰਕੜਿਆਂ ਅਨੁਸਾਰ ਦੇਸ਼ ਵਿਚ 11 ਹਜ਼ਾਰ 590 ਮਾਮਲੇ ਹਨ ਅਤੇ 273 ਲੋਕਾਂ ਦੀ ਮੌਤ ਹੋ ਚੁੱਕੀ ਹੈ।

Share