ਕੋਰੋਨਾ ਵਾਇਰਸ : ਦੁਨੀਆ ਵਿਚ ਹੁਣ ਤੱਕ 1 ਕਰੋੜ 59 ਲੱਖ 40 ਹਜ਼ਾਰ 379 ਕੋਰੋਨਾ ਮਰੀਜ਼

621
Share

ਵਾਸ਼ਿੰਗਟਨ, 25 ਜੁਲਾਈ (ਪੰਜਾਬ ਮੇਲ)-ਦੁਨੀਆ ਵਿਚ ਕੋਰੋਨਾ ਵਾਇਰਸ ਦੇ ਹੁਣ ਤੱਕ 1 ਕਰੋੜ 59 ਲੱਖ 40 ਹਜ਼ਾਰ 379  ਕੋਰੋਨਾ ਮਰੀਜ਼ ਮਿਲ ਚੁੱਕੇ ਹਨ। ਇਨ੍ਹਾਂ ਵਿਚ 97 ਲੱਖ 23 ਹਜ਼ਾਰ 949 ਠੀਕ ਹੋ ਚੁੱਕੇ ਹਨ, ਜਦ ਕਿ 6 ਲੱਖ 42 ਹਜ਼ਾਰ 688 ਦੀ ਮੌਤ ਹੋ ਚੁੱਕੀ ਹੇ।  ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਚਾਰ ਐਗਜ਼ੀਕਿਊਟਿਵ ਆਰਡਰ ਸਾਈਨ ਕੀਤੇ ਹਨ। ਇਨ੍ਹਾਂ ਵਿਚ ਦਵਾਈਆਂ ਦੀ ਕੀਮਤ ਘੱਟ ਕਰਨ ਅਤੇ ਇਲਾਜ ਦੇ ਖ਼ਰਚੇ ਨੂੰ ਕਿਫਾਇਤੀ ਬਣਾਉਣ ਨਾਲ ਜੁੜੇ ਆਦੇਸ਼ ਸ਼ਾਮਲ ਹਨ। ਇਸ ਨਾਲ ਅਮਰੀਕਾ ਦੇ ਕਈ ਸੂਬਿਆਂ ਨੂੰ ਕੈਨੇਡਾ ਤੋਂ ਸਸਤੀ ਦਵਾਈਆਂ ਮੰਗਣ ਵਿਚ ਮਦਦ ਮਿਲੇਗੀ।

ਟਰੰਪ ਨੇ ਨਵੇਂ ਆਦੇਸ਼ਾਂ ਨਾਲ Îਇੰਸੁਲਿਨ ਜਿਹੀ ਦਵਾਈਆਂ ਮਰੀਜ਼ਾਂ ਨੂੰ ਘੱਟ ਭਾਅ ‘ਤੇ ਮਿਲ ਸਕਣਗੀਆਂ। ਦਵਾਈਆਂ ਨਾਲ ਜੁੜੇ ਇਹ ਨਵੇਂ ਆਦੇਸ਼ ਲਾਗੂ ਹੋ ਗਏ। ਇਨ੍ਹਾਂ ਆਦੇਸ਼ਾਂ ‘ਤੇ ਚਰਚਾ ਦੇ ਲਈ ਟਰੰਪ 28 ਜੁਲਾਈ ਨੂੰ ਦਵਾਈ ਕੰਪਨੀਆਂ ਦੇ ਅਧਿਕਾਰੀਆਂ ਦੇ ਨਾਲ ਬੈਠਕ ਕਰਨਗੇ।
ਦੂਜੇ ਪਾਸੇ ਦੱਖਣੀ ਕੋਰੀਆ ਵਿਚ ਮਾਰਚ ਤੋਂ ਬਾਅਦ ਪਹਿਲੀ ਵਾਰ ਜ਼ਿਆਦਾ ਮਾਮਲਾ ਸਾਹਮਣੇ ਆਏ ਹਨ। ਸ਼ੁੱਕਰਵਾਰ ਨੇਂ ਇੱਥੇ 86 ਨਵੇਂ ਮਾਮਲੇ ਸਾਹਮਣੇ ਆਏ।  ਨਾਰਵੇ ਨੇ ਵੀ ਸ਼ੁੱਕਰਵਾਰ ਨੂੰ ਯਾਤਰਾ ਪਾਬੰਦੀਆਂ ਨਾਲ ਜੁੜੀ ਨਵੀਂ ਗਾਈਡਲਾਈਨ ਜਾਰੀ ਕੀਤੀ। ਸਪੇਨ ਤੋਂ ਪੁੱਜਣ ਵਾਲੇ ਲੋਕਾਂ ਲਈ 10 ਦਿਨ ਦਾ ਕਵਾਰੰਟੀਨ ਜ਼ਰੂਰੀ ਹੋਵੇਗਾ।  ਫਰਾਂਸ ਸਰਾਕਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੈਟਾਲੋਨਿਆ ਇਲਾਕੇ ਵਿਚ ਨਾ ਜਾਣ। ਸਰਕਾਰ ਸਪੇਨ ਨਾਲ ਲੱਗਦੀ ਸਰਹੱਦ ‘ਤੇ ਨਿਗਰਾਨੀ ਵਧਾ ਰਹੀ ਹੈ।


Share