ਕੋਰੋਨਾ ਵਾਇਰਸ : ਦੁਨੀਆ ਲਈ ਮਿਸਾਲ ਬਣਿਆ ਇਟਲੀ

547
Share

ਰੋਮ,  9 ਅਗਸਤ (ਪੰਜਾਬ ਮੇਲ)- ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੇ ਕੋਰੋਨਾ ਵਾਇਰਸ ਨੇ ਪੂਰੇ ਵਿਸ਼ਵ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਇਸੇ ਤਰ੍ਹਾਂ ਇਟਲੀ ਦੇਸ਼ ਵੀ ਕੋਰੋਨਾ ਦੀ ਭਿਆਨਕ ਬਿਮਾਰੀ ਨਾਲ ਜੂਝਣ ਵਾਲਾ ਚੀਨ ਤੋਂ ਬਾਅਦ ਦੂਜਾ ਦੇਸ਼ ਬਣ ਗਿਆ ਅਤੇ ਕੋਰੋਨਾ ਮਹਾਮਾਰੀ ਦੇ ਗੜ੍ਹ ਵਜੋਂ ਜਾਣਿਆ ਜਾਣ ਲੱਗਿਆ। ਇਸ ਤੋਂ ਬਾਅਦ ਇਟਲੀ ਸਰਕਾਰ ਨੇ ਜਿਸ ਤਰ੍ਹਾਂ ਕੋਰੋਨਾ ਤੇ ਕਾਬੂ ਪਾਇਆ ਤਾਂ ਇਸ ਤਾਰੀਫ਼ ਕੌਮਾਂਤਰੀ ਮੀਡੀਆ ਵਿੱਚ ਹੋਣ ਲੱਗੀ ਹੈ ਇਸ ਦੇਸ਼ ਹੁਣ ਦੁਨੀਆ ਲਈ ਮਿਸਾਲ ਬਣ ਗਿਆ ਹੈ।

ਬੀਤੇ ਮਾਰਚ ਅਤੇ ਅਪ੍ਰੈਲ ਵਿੱਚ ਇਟਲੀ ਨੂੰ ਯੂਰਪ ਵਿੱਚ ਕੋਰੋਨਾ ਦਾ ਕੇਂਦਰ ਕਿਹਾ ਜਾਣ ਲੱਗਿਆ ਸੀ ਪਰ ਹੁਣ ਇਟਲੀ ਦੇ ਕੋਰੋਨਾ ਹਸਪਤਾਲ ਖ਼ਾਲੀ ਹੋ ਚੁੱਕੇ ਹਨ। ਬੀਤੇ ਕਈ ਹਫ਼ਤਿਆਂ ਤੋਂ ਰੋਜ਼ਾਨਾ ਆਉਣ ਵਾਲੇ ਮਾਮਲਿਆਂ ਦੀ ਗਿਣਤੀ 150 ਤੋਂ 400 ਦੇ ਵਿੱਚ ਰਹਿ ਗਈ ਹੈ ਉੱਥੇ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਦਾ ਅੰਕੜਾ 20 ਤੋਂ ਵੀ ਘਟ ਗਿਆ ਹੈ। ਜਦੋਂਕਿ ਬੀਤੇ ਕੁਝ ਦਿਨਾਂ ਤੋਂ ਅਮਰੀਕਾ, ਬ੍ਰਾਜ਼ੀਲ ਅਤੇ ਭਾਰਤ ਵਿੱਚ ਰੋਜ਼ਾਨਾ ਵੱਡੀ ਗਿਣਤੀ ‘ਚ ਮਾਮਲੇ ਸਾਹਮਣੇ ਆ ਰਹੇ ਹਨ ਇਨ੍ਹਾਂ ਦੇਸ਼ਾਂ ਵਿੱਚ ਰੋਜ਼ਾਨਾ ਮਾਮਲਿਆਂ ਦਾ ਅੰਕੜਾ 50 ਹਜ਼ਾਰ ਨੂੰ ਵੀ ਪਾਰ ਕਰ ਰਿਹਾ ਹੈ ਅਮਰੀਕਾ ਵਿੱਚ ਰੋਜ਼ਾਨਾ ਔਸਤਨ 1,000 ਮਰੀਜ਼ਾਂ ਦੀਆਂ ਮੌਤਾਂ ਹੋ ਰਹੀਆਂ ਹਨ।


Share