ਕੋਰੋਨਾ ਵਾਇਰਸ : ਦਿੱਲੀ ‘ਚ ਹਰ ਤੀਜ਼ੇ ਵਿਅਕਤੀ ਦੀ ਰਿਪੋਰਟ ਪੌਜ਼ੇਟਿਵ

629
Share

ਨਵੀਂ ਦਿੱਲੀ, 13 ਜੂਨ (ਪੰਜਾਬ ਮੇਲ)- ਦਿੱਲੀ ‘ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਦੂਜੇ ਪਾਸੇ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਪਹਿਲਾਂ ਦੇ ਮੁਕਾਬਲੇ ਘਟ ਰਹੀ ਹੈ। ਸ਼ੁੱਕਰਵਾਰ 5,947 ਲੋਕਾਂ ਦੀ ਜਾਂਚ ‘ਚ 2,137 ਪੌਜ਼ੇਟਿਵ ਮਿਲੇ। ਵਾਇਰਸ ਦੀ ਦਰ ਕਰੀਬ 35 ਫੀਸਦ ਰਹੀ ਤੇ ਜਾਂਚ ਵਿਚ ਹਰ ਤੀਜਾ ਵਿਅਕਤੀ ਇਨਫੈਕਟਡ ਪਾਇਆ ਜਾ ਰਿਹਾ ਹੈ।

ਤੀਹ ਮਈ ਤੋਂ 11 ਜੂਨ ਦਰਮਿਆਨ ਜੋ ਅੰਕੜੇ ਸਾਹਮਣੇ ਆਏ ਉਨ੍ਹਾਂ ਮੁਤਾਬਕ ਦਿੱਲੀ ‘ਚ ਵਾਇਰਸ ਦੀ ਦਰ 21 ਫੀਸਦ ਵਧ ਗਈ ਤੇ ਰਿਕਵਰੀ ਰੇਟ ਅੱਠ ਪ੍ਰਤੀਸ਼ਤ ਦੀ ਦਰ ਨਾਲ ਘੱਟ ਹੋ ਗਿਆ।

ਦਿੱਲੀ ‘ਚ ਪਹਿਲੀ ਜੂਨ ਤੋਂ 11 ਜੂਨ ਤਕ ਕਰਾਈ ਜਾਂਚ ਵਿਚ ਪਤਾ ਲੱਗਾ ਕਿ ਕਰੀਬ 58 ਹਜ਼ਾਰ ਲੋਕਾਂ ‘ਚੋਂ 14 ਹਜ਼ਾਰ ਤੋਂ ਜ਼ਿਆਦਾ ਲੋਕ ਇਨਫੈਕਟਡ ਸਨ। ਜਿਸ ਨਾਲ ਜੂਨ ‘ਚ ਵਾਇਰਸ ਦੀ ਦਰ 25 ਫੀਸਦ ਵਧ ਗਈ।

ਵੀਰਵਾਰ ਪਹਿਲੀ ਵਾਰ ਵਾਇਰਸ ਦੀ ਦਰ 35 ਫੀਸਦ ਦੇ ਹਿਸਾਬ ਨਾਲ ਵਧੀ 5,360 ਲੋਕਾਂ ਦੀ ਆਈ ਰਿਪੋਰਟ ‘ਚੋਂ 1877 ਲੋਕ ਪੌਜ਼ੇਟਿਵ ਪਾਏ ਗਏ। ਮੈਡੀਕਲ ਮਾਹਿਰ ਇਨ੍ਹਾਂ ਅੰਕੜਿਆਂ ਨੂੰ ਚਿੰਤਾਜਨਕ ਦੱਸਦੇ ਹਨ।


Share