ਕੋਰੋਨਾ ਵਾਇਰਸ ਦਾ ਕਹਿਰ : ਸੰਗਰੂਰ ‘ਚ ਪਾਜ਼ੇਟਿਵ ਆਏ 52 ਕੇਸ

803
Share

ਸੰਗਰੂਰ, 4 ਮਈ (ਪੰਜਾਬ ਮੇਲ)- ਪੰਜਾਬ ‘ਚ ਦਿਨ-ਬ-ਦਿਨ ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਅੱਜ ਜ਼ਿਲਾ ਸੰਗਰੂਰ ਅੰਦਰ ਕੋਰੋਨਾ ਵਾਇਰਸ ਦੇ 52 ਕੇਸ ਪਾਜ਼ੇਟਿਵ ਆਏ ਹਨ। 52 ਕੇਸ ਪਾਜ਼ੇਟਿਵ ਆਉਣ ‘ਤੇ ਜ਼ਿਲੇ ਅੰਦਰ ਹੜਕੰਪ ਮੱਚ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਰਾਜ ਕੁਮਾਰ ਨੇ ਦੱਸਿਆ ਕਿ ਪਿਛਲੇ ਦਿਨੀਂ ਨਾਂਦੇੜ ਸਾਹਿਬ ਤੋਂ ਆਈਆਂ ਸੰਗਤਾਂ ਨੂੰ ਵੱਖ-ਵੱਖ ਥਾਵਾਂ ਤੇ ਏਕਾਂਤਵਾਸ ਕੀਤਾ ਹੋਇਆ ਸੀ, ਜਿਨ੍ਹਾਂ ‘ਚੋਂ  154 ਦੇ ਸੈਂਪਲ ਭੇਜੇ ਗਏ ਸਨ ਅਤੇ ਉਸ ‘ਚੋਂ 52 ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ।

ਇਨ੍ਹਾਂ ‘ਚੋਂ 48 ਸੰਗਰੂਰ ‘ਤੇ 4 ਪਟਿਆਲਾ ਨਾਲ ਸਬੰਧਤ ਹਨ। ਦੱਸ ਦੇਈਏ ਕਿ ਹੁਣ ਤੱਕ ਜ਼ਿਲੇ ਅੰਦਰ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਦੀ ਕੁੱਲ ਗਿਣਤੀ 62 ਹੋ ਗਈ ਹੈ।ਪੰਜਾਬ ਸਰਕਾਰ ਵਲੋਂ ਕਰਫਿਊ ‘ਚ ਦਿੱਤੀ ਢਿੱਲ ਪੰਜਾਬ ਲਈ ਘਾਤਕ ਸਿੱਧ ਹੋ ਸਕਦੀ, ਕਿਉਂਕਿ ਲੋਕ ਕਰਫਿਊ ਦੌਰਾਨ ਆਪ ਮੁਹਾਰੇ ਤੁਰੇ ਫਿਰਦੇ ਆਮ ਦੇਖੇ ਜਾਂਦੇ ਹਨ।


Share