ਕੋਰੋਨਾ ਵਾਇਰਸ : ਡੈਨਮਾਰਕ ਵਿਚ ਬਣਿਆ ਟੈਸਟ ਕਰਨ ਵਾਲਾ ਦੁਨੀਆ ਦਾ ਪਹਿਲਾ ਰੋਬੋਟ

740
Share

ਕੋਪੇਨਹੇਗਨ, 30 ਮਈ (ਪੰਜਾਬ ਮੇਲ)- ਦੁਨੀਆ ਭਰ ਵਿਚ 59 ਲੱਖ ਲੋਕ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ। ਜਦ ਕਿ ਸਾਢੇ 3 ਲੱਖ ਤੋਂ ਜ਼ਿਆਦਾ ਜਾਨ ਗੁਆ ਚੁੱਕੇ ਹਨ। ਅਜਿਹੇ ਵਿਚ ਡੈਨਮਾਰਕ ਦੇ ਵਿਗਿਆਨੀਆਂ ਨੇ ਇੱਕ ਰੋਬੋਟ ਬਣਾਇਆ ਹੈ। ਜੋ ਖੁਦ ਹੀ ਟੈਸਟ ਦੇ ਲਈ ਸਵਾਬ ਲੈ ਕੇ ਉਸ ਨੂੰ ਸੁਰੱਖਿਅਤ ਕਰਨ ਦਾ ਕੰਮ ਕਰ ਲੈਂਦਾ ਹੈ। ਇਸ ਦਾ ਫਾਇਦਾ ਇਹ ਹੈ ਕਿ ਇਸ ਨਾਲ ਨਮੂਨਾ ਲੈਣ ਵਾਲੇ ਸਿਹਤ ਕਰਮਚਾਰੀ ਦਾ ਕੋਰੋਨਾ ਵਾਇਰਸ ਤੋਂ ਬਚਾਅ ਹੋ ਸਕੇਗਾ। ਰੋਬੋਟ ਨੂੰ ਯੂਨੀਵਰਸਿਟੀ ਆਫ਼ ਸਦਰਨ ਡੈਨਮਾਰਕ ਨੇ ਬਣਾਇਆ ਹੈ। ਇਹ ਕੋਰੋਨਾ ਟੈਸਟ ਦੇ ਲਈ ਦੁਨੀਆ ਦਾ ਪਹਿਲਾ ਆਟੋਮੈਟਿਕ ਰੋਬੋਟ ਹੈ।

ਇਸ ਨੂੰ ਬਣਾਉਣ ਵਾਲੇ ਪ੍ਰੋਫੈਸਰ ਥਿਊਸਿਊਸ ਰਜੀਤ ਸਵਾਰੀਮੁਥੂ ਦੱਸਦੇ ਹਨ ਕਿ ਸਭ ਤੋਂ ਪਹਿਲਾਂ ਅਪਣਾ ਟੈਸਟ ਕੀਤਾ। ਹੈਰਾਨ ਸੀ ਕਿ ਰੋਬੋਟ ਨੇ ਅਸਾਨੀ ਨਾਲ ਗਲ਼ ਵਿਚ ਉਸ ਜਗ੍ਹਾ ਸਵਾਬ ਪਹੁੰਚਾਇਆ ਜਿੱਥੇ ਉਸ ਨੂੰ ਪਹੁੰਚਣਾ ਸੀ। ਇਹ ਵੱਡੀ ਸਫਲਤਾ ਹੈ। ਉਹ ਕਰੀਬ ਇੱਕ ਮਹੀਨੇ ਤੋਂ 10 ਲੋਕਾਂ ਦੀ ਟੀਮ ਦੇ ਨਾਲ ਰੋਬੋਟ ਵਿਕਸਿਤ ਕਰਨ ਵਿਚ ਲੱਗੇ ਹੋਏ ਸੀ। ਅਜੇ ਨਮੂਨਾ ਲੈਣ ਵਾਲੇ ਸਿਹਤ ਕਰਮੀਆਂ ਨੂੰ ਪੀਪੀਈ ਕਿਟ ਪਹਿਨ ਕੇ ਰੱਖਣੀ ਹੁੰਦੀ ਹੈ। ਇਨ੍ਹਾਂ ਮੁੜ ਇਸਤਾਮਲ ਨਹੀਂ ਕੀਤਾ ਜਾ ਸਕਦਾ, ਇਸ ਲਈ ਸਿਹਤ ਕਰਮਚਾਰੀਆਂ ਕੋਲੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਘੱਟ ਤੋਂ ਘੱਟ 8-9 ਘੰਟੇ ਤੱਕ ਇਨ੍ਹਾਂ ਪਹਿਨ ਕੇ ਰੱਖਣ। ਅਜਿਹੇ ਵਿਚ ਰੋਬਟ ਰਾਹੀਂ ਮਦਦ ਮਿਲੇਗੀ।
ਮਰੀਜ਼ ਇਸ ਰੋਬਟ ਦੇ ਸਾਹਮਣੇ ਬੈਠ ਕੇ ਮੂੰਹ ਖੋਲ੍ਹਦਾ ਹੈ ਅਤੇ ਰੋਬੋਟ ਉਸ ਦੇ ਮੂੰਹ ਵਿਚ ਸਵਾਬ ਪਾਉਂਦਾ ਹੈ। ਫੇਰ ਸੈਂਪਲ ਲੈ ਕੇ ਰੋਬੋਟ ਉਸ ਸਵਾਬ ਦਾ ਟੈਸਟ Îਟਿਊਬ ਵਿਚ ਪਾ ਕੇ ਪੈਕ ਕਰ ਦਿੰਦਾ ਹੈ। ਸਵਾਬ ਟੈਸਟ ਸਭ ਤੋਂ ਸਹੀ ਹੈ, ਪਰ ਇਸ ਵਿਚ ਸੈਂਪਲ ਲੈਣ  ਵਾਲੇ ਦੇ ਵੀ ਸੰਕਰਮਿਤ ਹੋਣ ਦਾ ਖ਼ਤਰਾ ਰਹਿੰਦਾ ਹੈ। ਰੋਬੋਟ ਨਾਲ ਇਹ ਖ਼ਤਰਾ ਖਤਮ ਹੋ ਜਾਵੇਗਾ। 3 ਡੀ ਪ੍ਰਿੰਟਰ ਨਾਲ ਬਣੇ ਇਸ ਰੋਬੋਟ ਦਾ ਇਸਤੇਮਾਲ ਜੂਨ ਤੋਂ ਸ਼ੁਰੂ ਹੋ ਸਕਦਾ ਹੈ।


Share