ਕੋਰੋਨਾ ਵਾਇਰਸ : ਚੰਡੀਗੜ੍ਹ ‘ਚ 100 ਦੇ ਪਾਰ ਪੁੱਜਾ ਮਰੀਜਾਂ ਦਾ ਅੰਕੜਾ 

740
Share

ਚੰਡੀਗੜ੍ਹ, 4 ਮਈ (ਪੰਜਾਬ ਮੇਲ)- ਚੰਡੀਗੜ੍ਹ ‘ਚ ਸੋਮਵਾਰ ਨੂੰ 41 ਦਿਨਾਂ ਬਾਅਦ ਭਾਵੇਂ ਹੀ ਸ਼ਹਿਰ ‘ਚ ਲੱਗਿਆ ਹੋਇਆ ਕਰਫਿਊ ਹਟ ਗਿਆ ਹੈ ਪਰ ਕੋਰੋਨਾ ਵਾਇਰਸ ਥੰਮਣਾ ਦਾ ਨਾਂ ਨਹੀਂ ਲੈ ਰਿਹਾ। ਸ਼ਹਿਰ ‘ਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ, ਇਸ ਦੇ ਚੱਲਦਿਆਂ ਹੀ ਸੋਮਵਾਰ ਦਾ ਦਿਨ ਚੜ੍ਹਦੇ ਹੀ ਕੋਰੋਨਾ ਦੀ ਹਾਟ ਸਪਾਟ ਬਾਪੂਧਾਮ ਕਾਲੋਨੀ ਦੇ 5 ਲੋਕਾਂ ‘ਚ ਕੋਰੋਨਾ ਵਾਇਰਸ ਦੀ ਪੁਸ਼ਟੀ ਕੀਤੀ ਗਈ ਹੈ। ਇਨ੍ਹਾਂ ਮਰੀਜ਼ਾਂ ‘ਚ 43 ਸਾਲਾ ਪਿਤਾ ਅਤੇ ਉਸ ਦੇ 23, 17, 13 ਅਤੇ 15 ਸਾਲ ਦੇ ਚਾਰ ਬੱਚੇ ਸ਼ਾਮਲ ਹਨ। ਇਸ ਦੇ ਨਾਲ ਹੀ ਚੰਡੀਗੜ੍ਹ ‘ਚ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 102 ਹੋ ਗਈ ਹੈ। ਐਤਵਾਰ ਨੂੰ ਸੈਕਟਰ-18 ਦੀ ਰਹਿਣ ਵਾਲੀ 82 ਸਾਲਾ ਔਰਤ ਦਰਸ਼ਨਾ ਦੇਵੀ ਦੀ ਕੋਰੋਨਾ ਵਾਇਰਸ ਕਾਰਨ ਪੰਚਕੂਲਾ ‘ਚ ਮੌਤ ਹੋ ਗਈ ਸੀ। ਇਹ ਕੋਰੋਨਾ ਕਾਰਨ ਸ਼ਹਿਰ ‘ਚ ਹੋਈ ਪਹਿਲੀ ਮੌਤ ਸੀ।


Share