ਕੋਰੋਨਾ ਵਾਇਰਸ : ਕੈਲੀਫੋਰਨੀਆ ਤਟ ‘ਤੇ ਕਰੂਜ਼ ਜਹਾਜ਼ ‘ਚ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਵਿਚ ਲੱਛਣ ਦਿਖਣ ਤੋਂ ਬਾਅਦ ਹਜ਼ਾਰਾਂ ਲੋਕ ਜਹਾਜ਼ ‘ਤੇ ਫਸੇ

727
Share

ਲਾਸ ਏਂਜਲਸ, 6 ਮਾਰਚ (ਪੰਜਾਬ ਮੇਲ)- ਕੈਲੀਫੋਰਨੀਆ ਤਟ ‘ਤੇ ਇੱਕ  ਕਰੂਜ਼ ਜਹਾਜ਼ ‘ਚ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਵਿਚ ਕੋਰੋਨਾ ਵਾਇਰਸ ਦੇ ਲੱਛਣ ਦਿਖਣ ਤੋਂ ਬਾਅਦ ਹਜ਼ਾਰਾਂ ਲੋਕ ਜਹਾਜ਼ ‘ਤੇ ਫਸ ਗਏ ਹਨ।  ਅਧਿਕਾਰੀਆਂ ਨੇ ਕੋਰੋਨਾ ਦੇ ਸ਼ੱਕੀ ਲੋਕਾਂ ਦੀ ਜਾਂਚ ਕਰਨ ਦੇ ਲਈ ਗਰੈਂਡ ਪ੍ਰਿੰਸਜ਼ ਜਹਾਜ਼ ਨੂੰ ਹਵਾਈ ਤੋਂ ਫਰਾਂਸਿਸਕੋ ਆਉਣ ਤੋਂ ਰੋਕ ਦਿੱਤਾ।
ਪ੍ਰਿੰਸਜ਼ ਕਰੂਜ਼ ਕੰਪਨੀ ਨੇ Îਇੱਕ ਬਿਆਨ ਵਿਚ ਕਿਹਾ ਕਿ ਪਿਛਲੀ ਮੈਕਸਿਕੋ ਯਾਤਰਾ ਦੇ ਲਗਭਗ 62 ਯਾਤਰੀ ਹੁਣ ਵੀ ਕਰੂਜ਼ ‘ਤੇ ਹਨ ਅਤੇ ਜਾਂਚ ਹੋਣ ਤੱਕ ਉਨ੍ਹਾਂ ਕਮਰਿਆਂ ਵਿਚ ਹੀ ਰਹਿਣ ਲਈ ਕਿਹਾ ਗਿਆ ਹੈ। ਇਹ ਸਪਸਟ ਨਹੀਂ ਹੋ ਸਕਿਆ ਕਿ ਉਨ੍ਹਾਂ ਵਿਚ ਕੋਰੋਨਾ ਦੇ ਲੱਛਣ ਦੇਖੇ ਗਏ ਹਨ ਜਾਂ ਨਹੀਂ।
ਨਿਊਸਮ ਨੇ ਦੱਸਿਆ ਕਿ ਜਹਾਜ਼ ‘ਤੇ ਚਾਲਕ ਦਲ ਦੇ ਮੈਂਬਰਾਂ ਤੋਂ ਇਲਾਵਾ ਲਗਭਗ 2500 ਯਾਤਰੀ ਹਨ। ਕੰਪਨੀ ਦੀ ਵੈਬਸਾਈਟ ਦੇ ਅਨੁਸਾਰ ਜਹਾਜ਼ ‘ਤੇ 1150 ਚਾਲਕ ਦੇ ਮੈਂਬਰ ਹਨ। ਗਰੈਂਡ ਪ੍ਰਿੰਸਜ਼ ਕਰੂਜ਼ ਉਸੇ ਕੰਪਨੀ ਦਾ ਜਹਾਜ਼ ਹੈ ਜਿਸ ਦਾ ਡਾਇਮੰਡ ਪ੍ਰਿੰਸਜ਼ ਨਾਂ ਦਾ ਜਹਾਜ਼ ਜਾਪਾਨ ਵਿਚ ਸਮੁੰਦਰ ਤਟ ‘ਤੇ ਕੋਰੋਨਾ ਵਾਇਰਸ ਦੇ ਕਾਰਨ ਖੜ੍ਹਾ ਕੀਤਾ ਗਿਆ ਹੈ। ਉਸ ਜਹਾਜ਼ ਵਿਚ 700 ਤੋਂ ਜ਼ਿਆਾਦਾ ਲੋਕ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਸੀ। ਡਾਇਮੰਡ ਪ੍ਰਿੰਸਜ਼ ਤੋਂ ਕੱਢ ਕੇ ਹਸਪਤਾਲ ਵਿਚ ਭਰਤੀ ਕਰਾਏ ਗਏ ਘੱਟ ਤੋਂ ਘੱਟ 6 ਲੋਕਾਂ ਦੀ ਮੌਤ ਹੋ ਚੁੱਕੀ ਹੈ।


Share