ਕੋਰੋਨਾ ਵਾਇਰਸ : ਕੈਨੇਡਾ ‘ਚ ਪੰਜਾਬੀ ਐਮ.ਪੀ. ਕਮਲ ਖਹਿਰਾ ਵੀ ਆਈ ਚਪੇਟ ‘ਚ

713
Share

ਬਰੈਂਪਟਨ, 27 ਮਾਰਚ (ਪੰਜਾਬ ਮੇਲ)- ਬਰੈਂਪਟਨ ਵੈਸਟ ਤੋਂ ਐਮ.ਪੀ. ਕਮਲ ਖਹਿਰਾ ਨੂੰ ਕੋਰੋਨਾ ਵਾਇਰਸ ਨੇ ਘੇਰ ਲਿਆ ਹੈ। ਪੀਲ ਮੈਮੋਰੀਅਲ ਵਿਖੇ ਸੋਮਵਾਰ ਨੂੰ ਕੀਤੇ ਗਏ ਉਨ•ਾਂ ਦੇ ਟੈਸਟ ਦੀ ਰਿਪੋਰਟ ਪੌਜ਼ੇਟਿਵ ਆਈ ਹੈ। ਕਮਲ ਖਹਿਰਾ ਨੇ ਦੱਸਿਆ ਕਿ ਸ਼ਨਿੱਚਰਵਾਰ ਰਾਤ ਉਨ•ਾਂ ਨੇ ਫਲੂ ਵਰਗੇ ਲੱਛਣ ਮਹਿਸੂਸ ਕੀਤੇ ਸਨ ਜਿਸ ਮਗਰੋਂ ਉਹ ਆਈਸੋਲੇਸ਼ਨ ਵਿਚ ਚਲੇ ਗਏ। ਕਮਲ ਖਹਿਰਾ ਵੱਲੋਂ ਪੀਲ ਪਬਲਿਕ ਹੈਲਥ ਅਤੇ ਪਬਲਿਕ ਹੈਲਥ ਏਜੰਸੀ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਕਮਲ ਖਹਿਰਾ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਲਾਗ ਲੱਗਣ ਦੇ ਬਾਵਜੂਦ ਮੇਰਾ ਹੌਸਲਾ ਬੁਲੰਦ ਹੈ ਕਿਉਂਕਿ ਮੈਂ ਚੰਗੀ ਤਰ•ਾਂ ਜਾਣਦੀ ਹੈ ਕਿ ਕਈ ਕੈਨੇਡੀਅਨ ਦੀ ਸਿਹਤ ਬੇਹੱਦ ਨਾਸਾਜ਼ ਹੈ। ਮੈਂ, ਪ੍ਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਵਾਇਰਸ ਤੋਂ ਪੀੜਤ ਲੋਕ ਜਲਦ ਸਿਹਤਯਾਬ ਹੋ ਜਾਣ। ਕਮਲ ਖਹਿਰਾ ਦੀ ਬਿਮਾਰੀ ਦੇ ਬਾਵਜੂਦ ਉਨ•ਾਂ ਦਾ ਦਫ਼ਤਰ ਪੂਰੀ ਤਰ•ਾਂ ਕੰਮ ਕਰ ਰਿਹਾ ਹੈ ਅਤੇ ਉਨ•ਾਂ ਦੇ ਸਟਾਫ਼ ਆਪੋ-ਆਪਣੇ ਘਰੋਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਅ ਰਿਹਾ ਹੈ।


Share