ਕੋਰੋਨਾ ਵਾਇਰਸ ਕਾਰਨ ਲੋਕਾਂ ਦੀ ਕੀਤੀ ਮਦਦ ਲਈ ਦਿੱਲੀ ਪੁਲਿਸ ਵੰਲੋਂ ਸਿੱਖਾਂ ਦਾ ਧੰਨਵਾਦ

394
Share

ਨਵੀਂ ਦਿੱਲੀ, 28 ਅਪ੍ਰੈਲ (ਪੰਜਾਬ ਮੇਲ) – ਕੋਰੋਨਾ ਵਾਇਰਸ ਕਾਰਨ ਸਿੱਖਾਂ ਵਲੋਂ ਲੋਕਾਂ ਦੀ ਕੀਤੀ ਜਾਂਦੀ ਮਦਦ ਲਈ ਦਿੱਲੀ ਪੁਲਿਸ ਨੇ ਅੱਜ ਸਿੱਖਾਂ ਦਾ ਧਨਵਾਦ ਕੀਤਾ ਹੈ। ਦਿੱਲੀ ਪੁਲਿਸ ਨੇ ਗੁਰੁਦਵਾਰਾ ਸ੍ਰੀ ਬੰਗਲਾ ਸਾਹਿਬ ਦੇ ਆਲੇ ਦੁਆਲੇ ਪੂਰੇ ਸਾਇਰਨ ਵਜਾ ਕੇ ਪਰਿਕਰਮਾ ਕੀਤੀ। ਸਿੱਖ ਭਾਈਚਾਰੇ ਤੇ ਦਿੱਲੀ ਕਮੇਟੀ ਵਲੋਂ ਕੋਰੋਨਾ ਸੰਕਟ ਦੌਰਾਨ ਮਨੁੱਖਤਾ ਵਾਸਤੇ ਕੀਤੀ ਜਾ ਰਹੀ ਲੰਗਰ ਦੀ ਸੇਵਾ ਬਦਲੇ ਇਹ ਸਨਮਾਨ ਕੀਤਾ ਗਿਆ ਹੈ। ਪੁਲਿਸ ਦੀ ਅਗਵਾਈ ਡੀਸੀਪੀ ਉੱਤਰੀ ਦਿੱਲੀ ਈਸ਼ ਸਿੰਘਲ ਨੇ ਕੀਤੀ। ਡੀ.ਸੀ.ਪੀ ਸਿੰਘਲ ਪਹਿਲਾਂ ਗੁਰੂਦਵਾਰਾ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਏ ਤੇ ਦਿੱਲੀ ਕਮੇਟੀ ਵਲੋਂ ਲੋੜਵੰਦਾਂ ਤੇ ਗਰੀਬਾਂ ਵਾਸਤੇ ਕੀਤੀ ਜਾ ਰਹੀ ਲੰਗਰ ਸੇਵਾ ਲਈ ਧਨਵਾਦ ਕੀਤਾ। ਦੱਸਣਯੋਗ ਹੈ ਕਿ ਦਿੱਲੀ ਕਮੇਟੀ ਲਾਕ ਡਾਊਨ ਸ਼ੁਰੂ ਹੋਣ ਦੇ ਦਿਨ ਤੋਂ ਅਪਣੇ ਵੱਖ-ਵੱਖ ਗੁਰੂਦਵਾਰਿਆਂ ਤੋਂ ਸਵਾ ਲੱਖ ਤੋਂ ਵੱਧ ਲੋਕਾਂ ਲਈ ਰੋਜ਼ਾਨਾ ਲੰਗਰ ਬਣਾ ਕੇ ਸੇਵਾ ਕਰ ਰਹੀ ਹੈ। ਕਮੇਟੀ ਨੇ ਏਮਜ਼, ਰਾਮ ਮਨੋਹਰ ਲੋਹੀਆ ਹਸਪਤਾਲ, ਸਫਦਰਜੰਗ ਹਸਪਤਾਲ ਤੇ ਲੇਡੀ ਹਾਰਡਿੰਗ ਹਸਪਤਾਲ ਦੇ ਡਾਕਟਰਾਂ ਤੇ ਮੈਡੀਕਲ ਸਟਾਫ਼ ਲਈ ਅਪਣੀ ਸਰਾਵਾਂ ਵੀ ਮੁਫ਼ਤ ਪ੍ਰਦਾਨ ਕੀਤੀਆਂ ਹਨ।

Share