ਕੋਰੋਨਾ ਵਾਇਰਸ ਕਾਰਨ ਦੱਖਣੀ ਅਮਰੀਕੀ ਦੇਸ਼ਾਂ ਵਿਚ ਅੱਠ ਕਰੋੜ ਤੋਂ ਜ਼ਿਆਦਾ ਲੋਕ ਭੁੱਖਮਰੀ ਦੀ ਕਗਾਰ ‘ਤੇ

691
Share

ਵਾਸ਼ਿੰਗਟਨ, 18 ਜੂਨ (ਪੰਜਾਬ ਮੇਲ)- ਦੁਨੀਆ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 4.48 ਲੱਖ ਦੇ ਪਾਰ ਜਾ ਚੁੱਕੀ ਹੈ।  ਇਸ ਦੌਰਾਨ ਦੱਖਣੀ ਅਮਰੀਕੀ ਦੇਸ਼ਾਂ ਵਿਚ ਖ਼ਤਰਾ ਲਗਾਤਾਰ ਵਧ ਰਿਹਾ ਹੈ। ਲੈਟਿਨ ਅਮਰੀਕੀ ਦੇਸ਼ ਹੋਂਡੂਰਾਸ ਵਿਚ ਰਾਸ਼ਟਪਤੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ ਜਦ ਕਿ ਸੰਯੁਕਤ ਰਾਸ਼ਟਰ ਨੇ ਚੇਤਾਇਆ ਹੈ ਕਿ ਲੈਟਿਨ ਅਮਰੀਕੀ ਦੇਸ਼ਾਂ ਵਿਚ ਅੱਠ ਕਰੋੜ ਤੋਂ ਜ਼ਿਆਦਾ ਲੋਕ ਭੁੱਖਮਰੀ ਦੀ ਕਗਾਰ ‘ਤੇ ਹਨ।

ਹੋਂਡੂਰਾਸ ਦੇ ਰਾਸ਼ਟਰਪਤੀ ਜੁਆਨ ਓਰਲੈਂਡੋ ਨੂੰ ਉਨ੍ਹਾਂ ਦੇ ਸਹਿਯੋਗੀ ਕੋਲੋਂ ਵਾਇਰਸ ਫੈਲਣ ਦੀ  ਗੱਲ ਸਾਹਮਣੇ ਆਈ ਹੈ। ਹੋਂਡੂਰਾਸ ਵਿਚ ਹੁਣ ਤੱਕ 9600 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਜਦ ਕਿ ਉਸ  ਤੋਂ ਇਲਾਵਾ ਬਰਾਜ਼ੀਲ ਅਤੇ ਹੋਰ ਦੱਖਣੀ ਅਮਰੀਕੀ ਦੇਸ਼ਾਂ ਵਿਚ ਵੀ ਹਾਲਤ ਕਾਫੀ ਖਰਾਬ ਹੈ।
ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਇਨ੍ਹਾਂ ਦੇਸ਼ਾਂ ਵਿਚ ਮਹਾਮਾਰੀ ਦੇ ਚਲਦਆਿਂ ਆਰਥਿਕ ਹਾਲਾਤ ਵੀ ਬੇਹੱਦ ਖਰਾਬ ਹੋ ਚੁੱਕੇ ਹਨ। ਬਰਾਜ਼ੀਲ ਵਿਚ 24 ਘੰਟੇ ਦੇ ਅੰਦਰ 34 ਹਜ਼ਾਰ ਤੋਂ ਜ਼ਿਆਦਾ ਮਾਮਲੇ ਮਿਲੇ ਹਨ ਜਦ ਕਿ 1282 ਲੋਕਾਂ ਦੀ ਜਾਨ ਗਈ ਹੈ। ਇੱਥੇ ਮਰੀਜ਼ਾਂ ਦੀ ਗਿਣਤੀ 9.28 ਲੱਖ ਤੋਂ ਜ਼ਿਆਦਾ ਹੋ ਗਈ ਹੈ।
ਇੱਥੇ ਤੱਕ ਕਿ 45 ਹਜ਼ਾਰ ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ। ਰੂਸ ਵਿਚ 24 ਘੰਟੇ ਵਿਚ 7943 ਨਵੇਂ ਮਾਮਲੇ ਸਾਹਮਣੇ ਆਏ ਹਨ ਜਦ ਕਿ 194 ਲੋਕਾਂ ਦੀ ਜਾਨ ਗਈ ਹੇ। ਦੇਸ਼ ਵਿਚ ਹੁਣ ਤੱਕ 553 ਲੱਖ ਕੋਰੋਨਾ ਪੀੜਤ ਹਨ। ਦੂਜੇ ਪਾਸੇ ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਮੈਰਿਸ ਨੇ ਚੀਨ ਅਤੇ ਰੂਸ ‘ਤੇ ਪੱਛਮੀ ਲੋਕਤੰਤਰਾਂ ਨੂੰ ਕਮਜ਼ੋਰ ਕਰਨ ਦੇ ਲਈ ਆਨਲਾਈਨ ਗਲਤ ਜਾਣਕਾਰੀ ਫੈਲਾਉਣ ਦਾ ਦੋਸ਼ ਲਾਇਆ ਹੈ।


Share