ਕੋਰੋਨਾ ਵਾਇਰਸ ਕਾਰਨ ਆਈ. ਪੀ. ਐੱਲ 15 ਅਪ੍ਰੈਲ ਤੱਕ ਕੀਤਾ ਮੁਲਤਵੀ

794
Share

ਨਵੀਂ ਦਿੱਲੀ, 13 ਮਾਰਚ (ਪੰਜਾਬ ਮੇਲ)- ਬੀ. ਸੀ. ਸੀ. ਆਈ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ) ਦੇ ਸੀਜ਼ਨ 13 ਨੂੰ 15 ਅਪ੍ਰੈਲ ਤੱਕ ਲਈ ਮੁਲਤਵੀ ਕਰ ਦਿੱਤਾ ਹੈ। ਪਹਿਲਾਂ ਇਹ ਟੂਰਨਾਮੈਂਟ 29 ਮਾਰਚ ਤੋਂ ਸ਼ੁਰੂ ਹੋਣਾ ਸੀ ਪਰ ਕੋਰੋਨਾ ਵਾਇਰਸ ਦੇ ਕਾਰਨ ਇਸ ਨੂੰ ਮੁਲਤਵੀ ਕਰਨ ਦਾ ਫੈਸਲਾ ਲਿਆ ਹੈ। ਇਸ ਤੋਂ ਪਹਿਲਾਂ ਦਿੱਲੀ ਸਰਕਾਰ ਨੇ ਵੀ ਅੱਜ (ਸ਼ੁੱਕਰਵਾਰ) ਨੂੰ ਹੀ ਸਪਸ਼ਟ ਕਰ ਦਿੱਤਾ ਹੈ ਕਿ ਰਾਸ਼ਟਰੀ ਰਾਜਧਾਨੀ ’ਚ ਆਈ. ਪੀ. ਐੱਲ. ਦੇ ਮੈਚ ਆਯੋਜਿਤ ਨਹੀਂ ਕੀਤੇ ਜਾਣਗੇ। ਨਵੀਂ ਦਿੱਲੀ, 13 ਮਾਰਚ (ਪੰਜਾਬ ਮੇਲ)- ਸਪੋਰਟਸ ਡੈਸਕ— ਬੀ. ਸੀ. ਸੀ. ਆਈ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ) ਦੇ ਸੀਜ਼ਨ 13 ਨੂੰ 15 ਅਪ੍ਰੈਲ ਤੱਕ ਲਈ ਮੁਲਤਵੀ ਕਰ ਦਿੱਤਾ ਹੈ। ਪਹਿਲਾਂ ਇਹ ਟੂਰਨਾਮੈਂਟ 29 ਮਾਰਚ ਤੋਂ ਸ਼ੁਰੂ ਹੋਣਾ ਸੀ ਪਰ ਕੋਰੋਨਾ ਵਾਇਰਸ ਦੇ ਕਾਰਨ ਇਸ ਨੂੰ ਮੁਲਤਵੀ ਕਰਨ ਦਾ ਫੈਸਲਾ ਲਿਆ ਹੈ। ਇਸ ਤੋਂ ਪਹਿਲਾਂ ਦਿੱਲੀ ਸਰਕਾਰ ਨੇ ਵੀ ਅੱਜ (ਸ਼ੁੱਕਰਵਾਰ) ਨੂੰ ਹੀ ਸਪਸ਼ਟ ਕਰ ਦਿੱਤਾ ਹੈ ਕਿ ਰਾਸ਼ਟਰੀ ਰਾਜਧਾਨੀ ’ਚ ਆਈ. ਪੀ. ਐੱਲ. ਦੇ ਮੈਚ ਆਯੋਜਿਤ ਨਹੀਂ ਕੀਤੇ ਜਾਣਗੇ।

ਬੀ. ਸੀ. ਸੀ. ਆਈ ਵਲੋਂ ਜਾਰੀ ਇਕ ਪ੍ਰੈਸ ਰਿਲੀਜ਼ ’ਚ ਕਿਹਾ ਗਿਆ, ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਮੌਜੂਦਾ ਹਾਲਾਤਾਂ ਨੂੰ ਵੇਖਦੇ ਹੋਏ 15 ਅਪ੍ਰੈਲ 2020 ਤਕ ਲਈ ਆਈ. ਪੀ. ਐੱਲ. ਨੂੰ ਮੁਲਤਵੀ ਕਰ ਦਿੱਤਾ ਹੈ। ਪਹਿਲਾਂ ਆਈ. ਪੀ. ਐੱਲ. ਦਾ ਆਗਾਜ਼ 29 ਮਾਰਚ ਨੂੰ ਮੁੰਬਈ ਇੰਡੀਅਨਜ਼ ਅਤੇ ਚੇਂਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਵਿਚਾਲੇ ਮੈਚ ਦੇ ਨਾਲ ਹੋਣਾ ਸੀ, ਜੋ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਖੇਡਿਆ ਜਾਣਾ ਸੀ। ਹੁਣ ਪਹਿਲਾ ਮੈਚ 15 ਅਪ੍ਰੈਲ ਤੋਂ ਖੇਡਿਆ ਜਾਵੇਗਾ। ਬੀ. ਸੀ. ਸੀ. ਆਈ. ਨੇ ਫ੍ਰੈਂਚਾਇਜ਼ੀਆਂ ਨੂੰ ਇਸ ਦੇ ਬਾਰੇ ’ਚ ਸੂਚਿਤ ਕੀਤਾ ਹੈ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਦੇਸ਼ ’ਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਬੁੱਧਵਾਰ ਨੂੰ ਸਾਰੀਆਂ ਵੀਜ਼ਾ ਐਪਲੀਕੇਸ਼ਨਸ 15 ਅਪ੍ਰੈਲ ਤਕ ਲਈ ਮੁਅੱਤਲ ਕਰਨ ਦਾ ਐਲਾਨ ਕੀਤਾ ਸੀ। ਦੂਜੇ ਪਾਸੇ ਆਈ. ਪੀ. ਐੱਲ ਗਵਰਨਿੰਗ ਕਾਊਂਸਿਲ ਦੀ ਮੀਟਿੰਗ ’ਚ ਆਈ. ਪੀ. ਐੱਲ. 2020 ਦੇ ਭਵਿੱਖ ਨੂੰ ਲੈ ਕੇ ਫੈਸਲਾ ਹੋਵੇਗਾ। ਇਹ ਮੀਟਿੰਗ 14 ਮਾਰਚ (ਸ਼ਨੀਵਾਰ) ਨੂੰ ਹੋਵੇਗੀ ਜਿਸ ’ਚ ਆਈ. ਪੀ. ਐੱਲ ਸਾਰੀਆਂ 8 ਫ੍ਰੈਂਚਾਇਜ਼ੀਆਂ ਨੂੰ ਬੁਲਾਇਆ ਗਿਆ ਹੈ। ਜਾਣਕਾਰੀ ਮੁਤਾਬਕ ਇਕ ਫ੍ਰੈਂਚਾਇਜ਼ੀ ਅਧਿਕਾਰੀ ਨੇ ਦੱਸਿਆ, ਹਾਂ, ਸਾਨੂੰ ਸੂੂਚਿਤ ਕੀਤਾ ਗਿਆ ਹੈ ਕਿ ਆਈ. ਪੀ. ਐੱਲ. ਹੁਣ 15 ਅਪ੍ਰੈਲ ਤੋਂ ਸ਼ੁਰੂ ਹੋਵੇਗਾ, ਪਰ ਵਿਦੇਸ਼ੀ ਖਿਡਾਰੀਆਂ ਦੀ ਉਪਲਬੱਧਤਾ ’ਤੇ ਸਾਨੂੰ ਸਪਸ਼ਟਤਾ ਦੀ ਲੋੜ ਹੈ। ਜੇਕਰ ਸਾਡੀ ਟੀਮ ’ਚ ਚਾਰ ਵਿਦੇਸ਼ੀ ਖਿਡਾਰੀ ਨਹੀਂ ਹੋਣਗੇ ਤਾਂ ਆਈ. ਪੀ. ਐੱਲ ਮਜ਼ੇੇਦਾਰ ਨਹੀਂ ਹੋਵੇਗਾ। ਆਖ਼ਰਕਾਰ ਉਹ ਭਾਰਤੀ ਸਿਤਾਰੀਆਂ ਦੇ ਰੂਪ ’ਚ ਟੀਮਾਂ ਦਾ ਇਕ ਹਿੱਸਾ ਹਨ।


Share