ਕੋਰੋਨਾ ਵਾਇਰਸ : ਇਟਲੀ ਵਿਚ 1000 ਟੱਪਿਆ ਮੌਤਾਂ ਦਾ ਅੰਕੜਾ

702
Share

ਰੋਮ, 13 ਮਾਰਚ (ਪੰਜਾਬ ਮੇਲ)- ਇਟਲੀ ਦੀ ਰਾਜਧਾਨੀ ਰੋਮ ਵਿਚ ਪਿਛਲੇ 24 ਘੰਟੇ ਤੋਂ ਕਰੀਬ 200 ਭਾਰਤੀ ਫਸੇ ਹੋਏ ਹਨ। ਰੋਮ ਵਿਚ ਫਸੇ ਵਿਦਿਆਰਥੀ ਰਾਊਫ ਅਹਿਮਦ ਨੇ ਕਿਹਾ ਕਿ ਪਿਛਲੇ 24 ਘੰਟੇ ਤੋਂ ਕਰੀਬ 200 ਭਾਰਤੀ ਰੋਮ ਦੇ ਹਵਾਈ ਅੱਡੇ ‘ਤੇ ਫਸੇ ਹੋਏ ਹਨ। ਉਨ੍ਹਾਂ ਵਿਚੋਂ ਜ਼ਿਆਦਾਤਰ ਤੇਲੰਗਾਨਾ, ਆਂਧਰ ਪ੍ਰਦੇਸ਼, ਉਤਰ ਪ੍ਰਦੇਸ਼, ਮਹਾਰਾਸ਼ਟਰ ਅਤੇ ਪੰਜਾਬ ਤੋਂ ਹਨ।  
ਇਟਲੀ ਵਿਚ ਕੋਰੋਨਾ ਵਾਇਰਸ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ 1 ਹਜ਼ਾਰ ਪਾਰ ਕਰ ਗਈ। ਅਧਿਕਾਰਕ ਅੰਕੜਿਆਂ ਮੁਤਾਬਕ 189 ਹੋਰ ਮੌਤਾਂ ਦੇ ਨਾਲ ਦੋ ਹਫ਼ਤੇ ਦੇ ਅੰਦਰ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 1 ਹਜ਼ਾਰ 16 ਹੋ ਗਈ। ਜੋ ਚੀਨ ਤੋਂ ਬਾਅਦ ਸਭ ਤੋਂ ਜ਼ਿਆਦਾ ਹੈ। ਇਟਲੀ ਵਿਚ ਵੀਰਵਾਰ ਨੂੰ ਹੋਈ  ਮੌਤਾਂ  ਬੁਧਵਾਰ ਨੂੰ ਇੱਕ ਦਿਨ ਵਿਚ ਹੋਈ ਸਭ ਤੋਂ ਜ਼ਿਆਦਾ ਤੋਂ ਜ਼ਿਆਦਾ 196 ਮੌਤਾਂ ਨਾਲੋਂ ਕੁਝ ਹੀ ਘੱਟ ਹਨ। ਇਸ ਦੌਰਾਨ ਵੀਰਵਾਰ ਨੂੰ ਕੋਰੋਨਾ ਵਾਇਰਸ ਦੇ 2651 ਨਵੇਂ ਮਾਮਲੇ ਸਾਹਮਣੇ ਆਏ ਹਨ। ਬੁਧਵਾਰ ਨੂੰ ਵੀ 2313 ਨਵੇਂ ਮਾਮਲੇ ਆਏ ਸੀ। ਇਸ ਤਰ੍ਹਾਂ ਇਟਲੀ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਵਿਅਕਤੀਆਂ ਦੀ ਕੁਲ ਗਿਣਤੀ 15 ਹਜ਼ਾਰ 113 ਹੋ ਗਈ।


Share